ਨੋਟਬੰਦੀ ਤੋਂ ਬਾਅਦ ਜਮ੍ਹਾ ਕਾਲਾਧਨ ਸੀ ਜਾਂ ਸਫੇਦ, ਜਲਦ ਤੈਅ ਕਰੇ : ਵੈਂਕਈਆ ਨਾਇਡੂ

Tuesday, Jul 24, 2018 - 01:04 AM (IST)

ਨੋਟਬੰਦੀ ਤੋਂ ਬਾਅਦ ਜਮ੍ਹਾ ਕਾਲਾਧਨ ਸੀ ਜਾਂ ਸਫੇਦ, ਜਲਦ ਤੈਅ ਕਰੇ : ਵੈਂਕਈਆ ਨਾਇਡੂ

ਨਵੀਂ ਦਿੱਲੀ—ਉਪ ਰਾਸ਼ਟਰਪਤੀ ਵੇਂਕੈਆ ਨਾਇਡੂ ਨੇ ਸੋਮਵਾਰ ਨੂੰ ਕਿਹਾ ਕਿ ਰਿਜ਼ਰਵ ਬੈਂਕ ਅਤੇ ਇਨਕਮ ਟੈਕਸ ਵਿਭਾਗ ਨੂੰ ਜਲਦ ਇਹ ਤੈਅ ਕਰਨਾ ਚਾਹੀਦਾ ਹੈ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ 'ਚ ਜਮ੍ਹਾ ਕਰਵਾਇਆ ਗਿਆ ਧਨ ਕਾਲਾ ਸੀ ਕਿ ਜਾਂ ਸਫੈਦ। ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਣ 'ਤੇ ਹੀ ਇਸ ਸੁਧਾਰ ਦੀ ਭਰੋਸੇਯੋਗਤਾ ਕਾਇਮ ਰਹਿ ਸਕੇਗੀ। ਸਰਕਾਰ ਨੇ ਨਵੰਬਰ, 2016 'ਚ ਉਸ ਸਮੇਂ ਪ੍ਰਚਲਨ 'ਚ ਰਹੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਨਾਇਡੂ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਲੋਕ ਆਪਣੇ ਡਰਾਇਵਰਾਂ, ਰਸੋਈਏ ਜਾਂ ਘਰਾਂ 'ਚ ਕੰਮ ਕਰਨ ਵਾਲੇ ਹੋਰ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਬਾਰੇ 'ਚ ਪੁੱਛਗਿੱਛ ਕਰ ਰਹੇ ਸਨ। ਕੁਝ ਨੇ ਆਪਣਾ ਕਾਲਧਨ ਇਨ੍ਹਾਂ ਲੋਕਾਂ ਦੇ ਬੈਂਕ ਖਾਤਿਆਂ 'ਚ ਰੱਖਣਾ ਦੀ ਅਪੀਲ ਕੀਤੀ ਸੀ। ਨਾਇਡੂ ਨੇ ਕਿਹਾ ਕਿ ਨੋਟਬੰਦੀ ਨੂੰ ਲੈ ਕੇ ਇਕ ਤਰ੍ਹਾਂ ਦਾ ਨਿਰਾਸ਼ਾਵਾਦ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਜਦੋਂ ਸਾਰਾ ਪੈਸਾ ਬੈਂਕਾਂ 'ਚ ਪਹੁੰਚ ਗਿਆ ਹੈ ਤਾਂ ਫਾਇਦਾ ਕਿ ਹੋਇਆ। ਨਿਊ ਇੰਡੀਆ ਇੰਸ਼ੋਰੈਂਸ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਨੋਟਬੰਦੀ ਦਾ ਮਕਸਦ ਕਿ ਸੀ? ਜਆਲੀ ਨੋਟਾਂ ਦੇ ਇਲਾਵਾ ਇਸ ਦਾ ਉਦੇਸ਼ ਪੈਸੇ ਨੂੰ ਪ੍ਰਣਾਲੀ 'ਚ ਲਿਆਉਣਾ ਸੀ। ਹੁਣ ਪੈਸਾ ਬੈਂਕਾਂ 'ਚ ਪਤੇ ਨਾਲ ਪਹੁੰਚ ਚੁੱਕਿਆ ਹੈ। ਇਸ ਤੋਂ ਜ਼ਿਆਦਾ ਤੁਸੀਂ ਕਿ ਚਾਹੁੰਦੇ ਹੋ। ਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਇਹ ਰਿਜ਼ਰਵ ਬੈਂਕ ਅਤੇ ਇਨਕਮ ਟੈਕਸ ਨੂੰ ਸਾਬਿਤ ਕਰਨਾ ਹੈ ਕਿ ਇਹ ਕਾਲਾਧਨ ਸੀ ਜਾਂ ਸਫੇਦ। ਪਿਛਲੇ ਸਾਲ ਰਿਜ਼ਰਵ ਬੈਂਕ ਨੇ ਖੁਲਾਸਾ ਕੀਤਾ ਸੀ ਕਿ 8 ਨਵੰਬਰ, 2016 ਤੋਂ 30 ਜੂਨ, 2017 ਤਕ ਬੰਦ ਕੀਤੇ ਗਏ 15.44 ਲੱਖ ਕਰੋੜ ਰੁਪਏ ਦੇ ਨੋਟਾਂ 'ਚੋਂ 99 ਫੀਸਦੀ ਮਤਲਬ 15.28 ਕਰੋੜ ਰੁਪਏ ਬੈਂਕਿੰਗ ਪ੍ਰਣਾਲੀ 'ਚ ਵਾਪਸ ਆ ਗਏ ਹਨ।


Related News