ਹਰਿਆਣਾ ਦੀ ਔਰਤ ਨੂੰ ਰਾਜਸਥਾਨ ਦੇ ਪਿੰਡ ''ਚ 36 ਦਿਨਾਂ ਤੱਕ ਬੰਧਕ ਬਣਾ ਕੀਤਾ ਗਿਆ ਗੈਂਗਰੇਪ

Saturday, Sep 24, 2022 - 10:11 AM (IST)

ਨੂੰਹ (ਭਾਸ਼ਾ)- ਹਰਿਆਣਾ ਦੇ ਨੂੰਹ 'ਚ ਖੇਤ 'ਚੋਂ ਚਾਰਾ ਲੈਣ ਗਈ ਇਕ ਔਰਤ ਨੂੰ ਅਗਵਾ ਕਰਕੇ ਰਾਜਸਥਾਨ ਦੇ ਇਕ ਪਿੰਡ 'ਚ 36 ਦਿਨਾਂ ਤੱਕ ਰੱਖਿਆ ਗਿਆ ਅਤੇ ਵਾਰ-ਵਾਰ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵੱਲੋਂ ਦੋਸ਼ੀ ਨੂੰ 3 ਲੱਖ ਰੁਪਏ ਦੀ ਫਿਰੌਤੀ ਦੇਣ ਤੋਂ ਬਾਅਦ ਉਸ ਨੂੰ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਔਰਤ ਦੀ ਇਤਰਾਜ਼ਯੋਗ ਵੀਡੀਓ ਵੀ ਬਣਾਈ ਹੈ। ਇੱਥੇ ਪੁਨਹਾਨਾ ਥਾਣੇ 'ਚ 45 ਸਾਲਾ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ, 27 ਜੁਲਾਈ ਨੂੰ ਜਦੋਂ ਉਹ ਖੇਤ 'ਚੋਂ ਚਾਰਾ ਲੈਣ ਗਈ ਸੀਸ ਉਸੇ ਦੌਰਾਨ ਕਾਰ ਸਵਾਰ ਤਿੰਨ ਲੋਕਾਂ ਨੇ ਉਸ ਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ।

ਇਹ ਵੀ ਪੜ੍ਹੋ : ਪਰਿਵਾਰ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ 'ਕੋਮਾ' 'ਚ ਮੰਨ ਕੇ ਇਕ ਸਾਲ ਤੋਂ ਵੱਧ ਸਮੇਂ ਘਰ 'ਚ ਰੱਖਿਆ

ਸ਼ਿਕਾਇਤ ਅਨੁਸਾਰ, ਮੁਲਜ਼ਮ ਉਸ ਨੂੰ ਰਾਜਸਥਾਨ ਦੇ ਇਕ ਪਿੰਡ ਲੈ ਗਏ ਅਤੇ ਇਕ ਘਰ ਦੇ ਕਮਰੇ 'ਚ ਬੰਦ ਕਰ ਦਿੱਤਾ। ਸ਼ਿਕਾਇਤ ਅਨੁਸਾਰ, ਦੋਸ਼ੀਆਂ ਨੇ ਔਰਤ ਨੂੰ ਨਸ਼ੀਲੇ ਪਦਾਰਥ ਦੇਣ ਤੋਂ ਬਾਅਦ ਉਸ ਦੀ ਇਤਰਾਜ਼ਯੋਗ ਵੀਡੀਓ ਬਣਾਈ ਅਤੇ ਵਾਰ-ਵਾਰ ਸਮੂਹਿਕ ਜਬਰ ਜ਼ਿਨਾਹ ਕੀਤਾ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਔਰਤ ਦੇ ਪਰਿਵਾਰ ਵਲੋਂ ਦੋਸ਼ੀ ਨੂੰ ਉਸ ਦਾ ਵੀਡੀਓ ਇੰਟਰਨੈੱਟ 'ਤੇ ਨਹੀਂ ਪਾਉਣ ਦੇ ਬਦਲੇ 3 ਲੱਖ ਰੁਪਏ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਕ ਸਤੰਬਰ ਨੂੰ ਪੀੜਤਾ ਨੂੰ ਛੱਡਿਆ। ਨੂੰਹ ਦੇ ਪੁਲਸ ਸੁਪਰਡੈਂਟ ਵਰੁਣ ਸਿੰਗਲਾ ਨੇ ਕਿਹਾ,''ਸ਼ਿਕਾਇਤ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News