ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਵੈਕਸੀਨ ਲਈ ਜਾਰੀ ਹੋਣਗੇ ਗਲੋਬਲ ਟੈਂਡਰ
Thursday, May 13, 2021 - 12:33 PM (IST)
ਹਰਿਆਣਾ– ਦੇਸ਼ ’ਚ ਜਿੱਥੇ ਇਕ ਪਾਸੇ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਵੈਕਸੀਨ ਦੀ ਘਾਟ ਵੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਹਰਿਆਣਾ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਕੋਰਨਾ ਵੈਕਸੀਨ ਖ਼ਰੀਦਣ ਲਈ ਗਲੋਬਲ ਟੈਂਡਰ ਜਾਰੀ ਕਰੇਗੀ ਤਾਂ ਜੋ ਸੂਬੇ ਦੇ 18 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦਾ ਜਲਦੀ ਟੀਕਾਕਰਨ ਕੀਤਾ ਜਾ ਸਕੇ।
Haryana will float Global tenders to purchase Corona Vaccine for people of Haryana so that free vaccination could be provided to every 18+ citizens of the State at the earliest.
— ANIL VIJ MINISTER HARYANA (@anilvijminister) May 13, 2021
ਦੱਸ ਦੇਈਏ ਕਿ ਹਰਿਆਣਾ ਦੇ ਪੇਂਡੂ ਖੇਤਰਾਂ ’ਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਵੇਖਦੇ ਹੋਏ ਅਗਲੇ ਦੋ ਦਿਨਾਂ ਦੇ ਅੰਦਰ ਹਰ ਜ਼ਿਲ੍ਹੇ ’ਚ 50 ਜਾਂ ਇਸ ਤੋਂ ਜ਼ਿਆਦਾ ਹਾਟਸਪਾਟ ਵਾਲੇ ਪਿੰਡਾਂ ’ਚ ਆਈਸੋਲੇਸ਼ਨ ਸੈਂਟਰ ਸਥਾਪਿਤ ਕਰਨੇ ਹੋਣਗੇ। ਇਸ ਦੀ ਕਾਰਵਾਈ ਦੀ ਰਿਪੋਰਟ ਡਾਇਰੈਕਟਰ ਜਨਰਲ, ਵਿਕਾਸ ਅਤੇ ਪੰਚਾਇਤ ਦੇ ਦਫ਼ਤਰ ਨੂੰ ਈਮੇਲ ਆਈ.ਡੀ. [email protected] ’ਤੇ ਭੇਜਣੀ ਹੋਵੇਗੀ।