ਕੋਰੋਨਾ ਕਾਲ : ਹਰਿਆਣਾ ''ਚ ਵੀ ਨਹੀਂ ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ

Thursday, Jun 03, 2021 - 04:37 PM (IST)

ਕੋਰੋਨਾ ਕਾਲ : ਹਰਿਆਣਾ ''ਚ ਵੀ ਨਹੀਂ ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ

ਹਰਿਆਣਾ- ਦੇਸ਼ 'ਚ ਕੋਰੋਨਾ ਸੰਕਟਕਾਲ 'ਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵਲੋਂ 12ਵੀਂ ਦੀ ਪ੍ਰੀਖਿਆਵਾਂ ਰੱਦ ਕੀਤੇ ਜਾਣ 'ਤੇ ਹਰਿਆਣਾ ਵੀ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰੇਗਾ। ਸੂਬੇ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਰਾਜ ਸਕੂਲ ਸਿੱਖਿਆ ਬੋਰਡ ਭਿਵਾਨੀ ਦੀ 12ਵੀਂ ਜਮਾਤ ਦੀ ਪ੍ਰੀਖਿਆ ਸੰਬੰਧੀ ਕਈ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਵੀਰਵਾਰ ਨੂੰ ਇੱਥੇ ਕਿਹਾ ਕਿ ਇਸ ਬਾਰੇ ਸੂਬਾ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰੇਗਾ ਅਤੇ ਇੰਟਰਨਲ ਅਸੈਸਮੈਂਟ ਦੇ ਆਧਾਰ 'ਤੇ ਨਤੀਜੇ ਐਲਾਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਦੇਖਰੇਖ ਕਰਨਾ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ : ਮਨੋਹਰ ਖੱਟੜ

ਉਨ੍ਹਾਂ ਨੇ 10ਵੀਂ ਪ੍ਰੀਖਿਆ ਦੇ ਨਤੀਜੇ ਵੀ 15 ਜੂਨ ਤੱਕ ਐਲਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਹਾਲੇ ਹਾਲਾਤ ਪ੍ਰੀਖਿਆ ਕਰਵਾਉਣ ਦੇ ਅਨੁਕੂਲ ਨਹੀਂ ਹਨ ਪਰ ਫਿਰ ਵੀ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਦੇਣਾ ਚਾਹੁੰਦਾ ਹੈ ਤਾਂ ਸਥਿਤੀਆਂ ਆਮ ਹੋਣ 'ਤੇ ਇਨ੍ਹਾਂ ਲਈ ਪ੍ਰੀਖਿਆ ਆਯੋਜਿਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਰਾਹ ਰਹੀਮ ਦੀ ਸਿਹਤ ਵਿਗੜਨ 'ਤੇ ਰੋਹਤਕ PGI 'ਚ ਦਾਖ਼ਲ, ਜਾਂਚ ਮਗਰੋਂ ਭੇਜਿਆ ਵਾਪਸ ਜੇਲ੍ਹ

 


author

DIsha

Content Editor

Related News