ਹਰਿਆਣਾ: ਭਾਜਪਾ ਵਿਧਾਇਕ ਰਣਬੀਰ ਗੰਗਵਾ ਬਣੇ ਡਿਪਟੀ ਸਪੀਕਰ

11/26/2019 11:16:44 AM

ਚੰਡੀਗੜ੍ਹ—ਹਰਿਆਣਾ ਵਿਧਾਨ ਸਭਾ ਦਾ ਇੱਕ ਦਿਨਾਂ ਸੈਂਸ਼ਨ ਸ਼ੁਰੂ ਹੋਇਆ। ਸੈਸ਼ਨ ਦੀ ਸ਼ੁਰੂਆਤ 'ਚ ਭਾਜਪਾ ਵਿਧਾਇਕ ਰਣਬੀਰ ਗੰਗਵਾ ਨੂੰ ਸਰਵ ਸੰਮਤੀ ਨਾਲ ਡਿਪਟੀ ਸਪੀਕਰ ਚੁਣਿਆ ਗਿਆ। ਦੱਸ ਦੇਈਏ ਕਿ ਰਣਬੀਰ ਨਲਵਾ ਤੋਂ ਭਾਜਪਾ ਵਿਧਾਇਕ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ ਸੀ।

ਇਸ ਤੋਂ ਬਾਅਦ ਮਹਾਰਾਸ਼ਟਰ ਦੇ ਸਿਆਸੀ ਸੰਕਟ ਨੂੰ ਲੈ ਕੇ ਵਿਧਾਨ ਸਭਾ 'ਚ ਭਾਜਪਾ ਅਤੇ ਕਾਂਗਰਸ ਦੇ ਵਿਧਾਇਕਾਂ 'ਚ ਕਾਫੀ ਬਹਿਸ ਹੋਈ। ਕਾਂਗਰਸ ਵਿਧਾਇਕ ਕਿਰਨ ਚੌਧਰੀ ਨੇ ਮਹਾਰਾਸ਼ਟਰ ਮਾਮਲੇ ਨੂੰ ਲੈ ਕੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ 'ਚ ਜੋ ਵੀ ਕੁਝ ਹੋ ਰਿਹਾ ਹੈ ਉਹ ਲੋਕਤੰਤਰ ਦੀ ਹੱਤਿਆ ਹੈ। ਕਿਰਣ ਚੌਧਰੀ ਦੇ ਬਿਆਨ 'ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪਲਟਵਾਰ ਜਵਾਬ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ 'ਚ ਐਮਰਜੈਂਸੀ ਲਗਾਉਣ ਦੀ ਯਾਦ ਦਿਵਾਈ।  ਇਸ ਤੋਂ ਇਲਾਵਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਕਾਂਗਰਸ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਕਿ ਕਿਵੇ ਦੇਵੀਲਾਲ ਕੋਲ ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਵੀ ਭਜਨ ਲਾਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਅੱਜ ਭਾਰਤੀ ਸੰਵਿਧਾਨ ਦੀ 70ਵੀਂ ਵਰੇਗੰਢ 'ਤੇ ਹਰਿਆਣਾ ਵਿਧਾਨ ਸਭਾ ਦਾ ਇੱਕ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। 


Iqbalkaur

Content Editor

Related News