ਦੇਸ਼ ਦੇ ਵਿਕਾਸ ਅਤੇ ਭਾਜਪਾ ਸੰਗਠਨ ਦੀ ਮਜ਼ਬੂਤੀ ''ਤੇ ਵਿਦੇਸ਼ੀ ਕਰ ਰਹੇ ਖੋਜ:ਨੱਢਾ

09/17/2019 5:45:59 PM

ਕੁਰੂਕਸ਼ੇਤਰ—ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ 'ਚ ਇੰਨੀ ਤੇਜੀ ਨਾਲ ਵਿਕਾਸ ਕੀਤਾ ਹੈ ਕਿ ਇਸ ਦੌਰਾਨ ਭਾਜਪਾ ਦਾ ਸੰਗਠਨ ਪੂਰੇ ਵਿਸ਼ਵ ਦਾ ਸਭ ਤੋਂ ਮਜ਼ਬੂਤ ਸੰਗਠਨ ਬਣਿਆ ਹੈ। ਇਨ੍ਹਾਂ ਤਮਾਮ ਵਿਸ਼ਿਆਂ ਨੂੰ ਲੈ ਕੇ ਹੁਣ ਵਿਦੇਸ਼ੀ ਲੋਕ ਖੋਜ ਕਰਨ ਲੱਗੇ ਹਨ। ਦੱਸ ਦੇਈਏ ਕਿ ਨੱਢਾ ਇਕ ਨਿੱਜੀ ਪੈਲੇਸ 'ਚ ਕੁਰੂਕਸ਼ੇਤਰ, ਕੈਥਲ, ਕਰਨਾਲ ਅਤੇ ਪਾਨੀਪਤ ਜ਼ਿਲਿਆਂ 'ਚ ਪੰਨਾ ਮੁਖੀਆਂ, ਸ਼ਕਤੀ ਕੇਂਦਰ ਮੁਖੀਆਂ, ਜ਼ਿਲਾ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਦੀ ਇੱਕ ਬੈਠਕ ਨੂੰ ਸੰਬੋਧਿਤ ਕਰ ਰਹੇ ਸੀ।

ਜੇ. ਪੀ. ਨੱਢਾ ਨੇ ਕਿਹਾ ਕਿ ਪਾਰਟੀ ਵਰਕਰਾਂ 'ਚ ਜੋਸ਼ ਭਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਲਬੂਤੇ 'ਤੇ ਹੀ ਦੇਸ਼ ਅਤੇ ਸੂਬੇ 'ਚ ਭਾਜਪਾ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਨੇ ਵੀ ਸੋਚਿਆ ਨਹੀ ਸੀ ਕਿ ਭਾਜਪਾ ਦਾ ਪਰਿਵਾਰ 11 ਤੋਂ 17 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਮੈਂਬਰ ਬਣਨ ਦਾ ਕੰਮ ਦਸੰਬਰ ਮਹੀਨੇ ਤੱਕ ਚੱਲੇਗਾ। 54 ਜ਼ਿਲਿਆਂ 'ਚ ਇੱਕ ਲੱਖ 81 ਹਜ਼ਾਰ ਵਰਕਰਾਂ ਨੇ 17,000 ਥਾਵਾਂ 'ਤੇ 19 ਲੱਖ ਪੌਦੇ ਲਗਾ ਕੇ ਇਤਿਹਾਸ ਰਚ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਅਨੁਸਾਰ ਦੋਬਾਰਾ ਸਰਕਾਰ ਬਣਨ 'ਤੇ ਕਸ਼ਮੀਰ 'ਚ ਧਾਰਾ 370 ਅਤੇ 35ਏ ਨੂੰ ਖਤਮ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਕਿਸੇ ਪਾਰਟੀ ਦੇ ਕੋਲ ਨਾ ਤਾਂ ਨੀਤੀ ਹੈ, ਨਾ ਨੇਤਾ ਅਤੇ ਨਾ ਨੀਅਤ ਹੈ। ਭਾਜਪਾ ਨੇ ਪੂਰੀ ਨੀਅਤ, ਨੇਤਾ ਅਤੇ ਨੀਤੀ ਅਨੁਸਾਰ ਤਾਕਤ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸੂਬੇ 'ਚ ਸੀ. ਐੱਮ. ਮਨੋਹਰ ਲਾਲ ਖੱਟੜ ਦੁਆਰਾ 5 ਸਾਲਾਂ 'ਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।


Iqbalkaur

Content Editor

Related News