ਹਰਿਆਣਾ ''ਚ ਗਰਮੀ ਕਾਰਨ ਸਕੂਲਾਂ ਦੀਆਂ ਛੁੱਟੀਆਂ ਇਕ ਹਫ਼ਤੇ ਹੋਰ ਵਧੀਆਂ
Monday, Jul 01, 2019 - 10:26 AM (IST)

ਹਰਿਆਣਾ— ਹਰਿਆਣਾ ਸਰਕਾਰ ਨੇ ਰਾਜ ਦੇ ਜ਼ਿਆਦਾਤਰ ਹਿੱਸਿਆਂ 'ਚ ਭਿਆਨਕ ਗਰਮੀ ਨੂੰ ਦੇਖਦੇ ਹੋਏ ਸਕੂਲਾਂ ਦੀਆਂ ਗਰਮੀ ਦੀਆਂ ਛੁੱਟੀਆਂ ਇਕ ਹਫ਼ਤੇ ਲਈ ਵਧਾਉਣ ਦਾ ਐਲਾਨ ਕੀਤਾ ਹੈ। ਸਕੂਲ ਇਕ ਜੁਲਾਈ ਤੋਂ ਖੁੱਲ੍ਹਣੇ ਸਨ ਪਰ ਹਉਣ 8 ਜੁਲਾਈ ਨੂੰ ਖੁੱਲ੍ਹਣਗੇ।
8 ਜੁਲਾਈ ਨੂੰ ਖੁੱਲ੍ਹਣਗੇ ਸਕੂਲ
ਇਸ ਸੰਬੰਧ 'ਚ ਇਕ ਸਰਕਾਰ ਵਲੋਂ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ,''ਰਾਜ 'ਚ ਭਿਆਨਕ ਗਰਮੀ ਕਾਰਨ ਰਾਜ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਦੋਹਾਂ ਤਰ੍ਹਾਂ ਦੇ ਸਕੂਲਾਂ ਲਈ ਛੁੱਟੀਆਂ ਇਕ ਹਫ਼ਤੇ ਵਧਾ ਦਿੱਤੀਆਂ ਹਨ। ਸਕੂਲ 8 ਜੁਲਾਈ ਨੂੰ ਖੁੱਲ੍ਹਣਗੇ।'' ਸਕੂਲਾਂ ਦੀਆਂ ਛੁੱਟੀਆਂ 7 ਜੁਲਾਈ ਤੱਕ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਦੱਖਣ-ਪੱਛਣ ਮਾਨਸੂਨ ਦੇ ਆਉਣ ਤੋਂ ਪਹਿਲਾਂ ਹਰਿਆਣਾ 'ਚ ਭਿਆਨਕ ਗਰਮੀ ਪੈ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਜ਼ਿਆਦਾਤਰ ਤਾਪਮਾਨ 40 ਤੋਂ 43 ਡਿਗਰੀ ਸੈਲਸੀਅਸ ਦਰਮਿਆਨ ਬਣਿਆ ਹੋਇਆ ਹੈ।