ਸਨਸਨੀਖੇਜ਼ ਵਾਰਦਾਤ; ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਨੂੰ ਸਹੁਰੇ ਪਰਿਵਾਰ ਦੇ ਲੋਕਾਂ ਨੇ ਜ਼ਿੰਦਾ ਸਾੜਿਆ

Monday, Dec 19, 2022 - 04:45 PM (IST)

ਸਨਸਨੀਖੇਜ਼ ਵਾਰਦਾਤ; ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਨੂੰ ਸਹੁਰੇ ਪਰਿਵਾਰ ਦੇ ਲੋਕਾਂ ਨੇ ਜ਼ਿੰਦਾ ਸਾੜਿਆ

ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਸਹੁਰੇ ਪੱਖ ਦੇ ਲੋਕਾਂ ਨੇ ਜਵਾਈ ਨੂੰ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ, ਜਿਸ ਮਗਰੋਂ ਜਵਾਈ ਦੀ ਮੌਤ ਹੋ ਗਈ। ਮਾਮਲੇ 'ਚ ਪੁਲਸ ਨੇ 5 ਲੋਕਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਖ਼ਸ ਆਪਣੀ ਰੁੱਸੀ ਪਤਨੀ ਨੂੰ ਉਸ ਦੇ ਪੇਕੇ ਤੋਂ ਲੈਣ ਗਿਆ ਸੀ। ਇਸ ਕਾਰਨ ਕੁੜੀ ਵਾਲੇ ਭੜਕ ਗਏ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ।

ਇਹ ਵੀ ਪੜ੍ਹੋ- ਸਕੂਲ ’ਚ ਖੇਡ ਮੁਕਾਬਲੇ ਦੌਰਾਨ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ

ਮ੍ਰਿਤਕ ਦੇ ਭਰਾ ਨੇ ਦਰਜ ਕਰਵਾਈ ਸ਼ਿਕਾਇਤ-

ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਤਿੰਨ ਭਰਾ ਅਤੇ 4 ਭੈਣਾਂ ਹਨ। ਉਸ ਦੇ ਭਰਾ ਰਾਜੀਵ ਕੁਮਾਰ ਦਾ ਵਿਆਹ ਕੈਥਲ ਦੇ ਪਿੰਡ ਸ਼ਿਮਲਾ ਦੀ ਰਹਿਣ ਵਾਲੀ ਸਕੀਨਾ ਨਾਲ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਦੋਹਾਂ ਵਿਚਾਲੇ ਅਕਸਰ ਝਗੜਾ ਹੁੰਦਾ ਸੀ, ਜਿਸ ਕਾਰਨ ਦੋਵੇਂ ਵੱਖ ਰਹਿੰਦੇ ਸਨ। ਉਨ੍ਹਾਂ ਵਿਚ ਕਈ ਵਾਰ ਹੱਥੋਂਪਾਈ ਵੀ ਹੋਈ ਸੀ। ਆਪਸੀ ਵਿਵਾਦ ਨੂੰ ਸੁਲਝਾਉਣ ਲਈ ਕਈ ਵਾਰ ਪੰਚਾਇਤਾਂ ਵੀ ਕੀਤੀਆਂ ਗਈਆਂ ਪਰ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ। ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਉਸ ਨੂੰ ਸਹੁਰੇ ਘਰ ਆਉਣ 'ਤੇ ਵੇਖ ਲੈਣ ਦੀ ਧਮਕੀ ਦਿੰਦਾ ਸੀ।

ਇਹ ਵੀ ਪੜ੍ਹੋ- ਅਲਵਿਦਾ 2022: ਸਿਆਸਤ ਤੋਂ ਖੇਡ ਜਗਤ ਤੱਕ, ਇਨ੍ਹਾਂ ਕਾਰਨਾਂ ਕਰ ਕੇ ਯਾਦ ਕੀਤਾ ਜਾਵੇਗਾ 'ਸਾਲ 2022'

ਪਤਨੀ ਨੂੰ ਲੈਣ ਗਿਆ ਸੀ ਪਤੀ

ਮ੍ਰਿਤਕ ਦੇ ਭਰਾ ਸ਼ਿਵ ਕੁਮਾਰ ਮੁਤਾਬਕ 18 ਦਸੰਬਰ ਨੂੰ ਭਰਾ ਰਾਜੀਵ ਆਪਣੀ ਪਤਨੀ ਸਕੀਨਾ ਨੂੰ ਲੈਣ ਆਪਣੇ ਸਹੁਰੇ ਸ਼ਿਮਲਾ ਗਿਆ ਸੀ। ਇਸ ਦੌਰਾਨ ਉਸ ਦੀ ਭੈਣ ਸਾਹਿਲ ਕੁਮਾਰੀ, ਜਿਸ ਦਾ ਵਿਆਹ ਵੀ ਪਿੰਡ ਸ਼ਿਮਲਾ ਵਿਚ ਹੀ ਹੋਇਆ। ਉਸ ਦਾ ਜੀਜਾ ਸਾਗਰ, ਭਰਜਾਈ ਸਕੀਨਾ, ਸਹੁਰਾ ਚੰਦਰਭਾਨ ਅਤੇ ਸੱਸ ਕੈਲੋ ਦੇਵੀ ਨਾਲ ਲੜਾਈ ਕੀਤੀ ਅਤੇ ਉਸ ਨਾਲ ਕੁੱਟਮਾਰ ਕੀਤੀ। ਲੜਾਈ-ਝਗੜੇ ਦੌਰਾਨ ਦੋਸ਼ੀਆਂ ਨੇ ਰਾਜੀਵ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਸ਼ਿਵ ਕੁਮਾਰ ਨੂੰ ਜਦੋਂ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਸੀ। ਭਰਾ ਦੀ ਲਾਸ਼ ਉਸ ਦੇ ਸਹੁਰੇ ਚੰਦਰਭਾਨ ਦੇ ਮਕਾਨ ਦੇ ਅੱਗੇ ਮੰਜੀ 'ਤੇ ਪਈ ਸੀ।

5 ਲੋਕਾਂ ਖਿਲਾਫ਼ ਮਾਮਲਾ ਦਰਜ

ਕਲਾਇਤ ਥਾਣੇ ਦੇ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਉਸ ਨੇ ਦੱਸਿਆ ਕਿ ਪੁਲਸ ਨੇ ਸਾਹਿਲ, ਸਕੀਨਾ, ਸੱਸ ਕੈਲੋ ਦੇਵੀ, ਸਹੁਰਾ ਚੰਦਰਭਾਨ, ਜੀਜਾ ਸਾਗਰ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਨੋਖਾ ਵਿਆਹ; ਦਾਜ 'ਚ ਪਿਤਾ ਨੇ ਧੀ ਨੂੰ ਦਿੱਤਾ 'ਬੁਲਡੋਜ਼ਰ', ਵੇਖਣ ਵਾਲਿਆਂ ਦੀ ਲੱਗੀ ਭੀੜ


author

Tanu

Content Editor

Related News