ਹਰਿਆਣਾ ਦੇ ਸਿਰਸਾ ਪਹੁੰਚਿਆ ਟਿੱਡੀ ਦਲ, ਫਸਲਾਂ ਨੂੰ ਭਾਰੀ ਨੁਕਸਾਨ ਦਾ ਖਦਸ਼ਾ

07/12/2020 1:18:02 PM

ਸਿਰਸਾ- ਰਾਜਸਥਾਨ ਤੋਂ ਹਰਿਆਣਾ 'ਚ ਟਿੱਡੀ ਦਲ ਦੇ ਪ੍ਰਦੇਸ਼ ਤੋਂ ਬਾਅਦ ਹੁਣ ਕਿਸਾਨਾਂ ਦੀ ਚਿੰਤਾ ਵਧ ਚੁਕੀ ਹੈ। ਸ਼ਨੀਵਾਰ ਨੂੰ ਰਾਜਸਥਾਨ ਦੇ ਪਿੰਡ ਮਲਵਾਨੀ ਤੋਂ ਸਿਰਸਾ ਜ਼ਿਲ੍ਹੇ 'ਚ ਪ੍ਰਵੇਸ਼ ਕੀਤਾ। ਟਿੱਡੀ ਦਲ ਸਿਰਸਾ 'ਚ ਪ੍ਰਵੇਸ਼ ਕਰਦੇ ਮਲੇਕਾਂ, ਮਾਧੋਸਿੰਘਾਨਾ, ਮੰਗਾਲਾ, ਮੌਜਦੀਨ, ਟੀਟੂਖੇੜਾ, ਨਾਨਕਪੁਰ, ਰੰਗੜੀ, ਢਿੰਗਤਾਨੀਆ ਆਦਿ ਕਈ ਪਿੰਡਾਂ 'ਚ ਪਹੁੰਚਿਆ।

ਖੇਤੀਬਾੜੀ ਵਿਭਾਗ ਨੂੰ ਟਿੱਡੀਆਂ ਦੇ ਪਹੁੰਚਣ ਦੀ ਜਿਵੇਂ ਹੀ ਜਾਣਕਾਰੀ ਮਿਲੀ, ਕਿਸਾਨਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਟਿੱਡੀ ਦਲ ਰਾਜਸਥਾਨ ਦੇ ਪਿੰਡ ਮਲਵਾਣੀ ਵਲੋਂ ਹਵਾ ਦੇ ਰੁਖ ਨਾਲ ਸਿਰਸਾ ਵੱਲ ਪਹੁੰਚਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਅਤੇ ਕੀਟਨਾਸ਼ਕ ਦੇ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਟਿੱਡੀ ਦਲ ਦੇ ਸਿਰਸਾ ਪਹੁੰਚਣ 'ਤੇ ਨਰਮੇ ਕਪਾਹ ਸਮੇਤ ਕਈ ਫਸਲਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਟਿੱਡੀ ਦਲ ਤੋਂ ਬਚਾਅ ਲਈ ਬੱਚਿਆਂ ਸਮੇਤ ਥਾਲੀ ਵਜਾ ਕੇ ਟਰੈਕਟਰ ਚਲਾ ਕੇ ਅਤੇ ਪਟਾਕੇ ਚੱਲਾ ਰਹੇ ਹਨ। ਸਿਰਸਾ ਦੇ ਡੀ.ਸੀ. ਰਮੇਸ਼ ਚੰਦਰ ਨੇ ਦੱਸਿਆ ਕਿ ਟਿੱਡੀ ਦਲ ਦੇ ਖਤਰੇ ਨੂੰ ਦੇਖਦੇ ਹੋਏ ਵਿਭਾਗ ਨੇ ਪੂਰੇ ਪ੍ਰਬੰਧ ਕਰ ਲਏ ਹਨ। ਜਿੱਥੇ ਵੀ ਰਾਤ ਨੂੰ ਟਿੱਡੀ ਦਲ ਬੈਠੇਗਾ, ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਕਿਸਾਨਾਂ ਦੇ ਟਰੈਕਟਰ ਨਾਲ ਸਪਰੇਅ ਪੰਪ ਵਲੋਂ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਵੇਗਾ।


DIsha

Content Editor

Related News