ਹਰਿਆਣਾ ’ਚ 6 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ

Monday, Sep 21, 2020 - 01:13 PM (IST)

ਹਰਿਆਣਾ— ਕੋਰੋਨਾ ਮਹਾਮਾਰੀ ਦਾ ਕਹਿਰ ਦੇਸ਼ ਭਰ ’ਚ ਜਾਰੀ ਹੈ। ਕੋਰੋਨਾ ਆਫ਼ਤ ਦਰਮਿਆਨ ਸਭ ਕੁਝ ਹੌਲੀ-ਹੌਲੀ ਹੁਣ ਖੁੱਲ੍ਹਣ ਲੱਗਾ ਹੈ। ਸਭ ਤੋਂ ਜ਼ਿਆਦਾ ਅਹਿਮ 6 ਮਹੀਨਿਆਂ ਤੋਂ ਬੰਦ ਪਏ ਸਕੂਲ ਖੁੱਲ੍ਹ ਗਏ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਹਰਿਆਣਾ ਵਿਚ ਵੀ ਲੰਬੇ ਸਮੇਂ ਬਾਅਦ ਅੱਜ ਸਕੂਲ ਖੁੱਲ੍ਹੇ। ਸਕੂਲ ਖੁੱਲ੍ਹਣ ਨਾਲ ਰੌਣਕ ਪਰਤ ਆਈ ਹੈ। 

ਸਿੱਖਿਆ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੱਜ ਤੋਂ 9ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲ੍ਹੇ ਗਏ ਹਨ। ਸਕੂਲਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਹਨ। ਸਕੂਲਾਂ ਦੇ ਸਟਾਫ਼ ਨਾਲ ਹੀ ਅਧਿਆਪਕਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਬੱਚਿਆਂ ਦੇ ਆਉਣ ਤੋਂ ਲੈ ਕੇ ਜਾਣ ਤੱਕ ਸਾਵਧਾਨੀ ਲਈ ਜ਼ਰੂਰੀ ਨਿਯਮਾਂ ਦਾ ਪਾਲਣ ਕਰਵਾਉਣ। ਵਿਦਿਆਰਥੀ ਗਰੁੱਪ ਬਣਾ ਕੇ ਨਹੀਂ ਘੁੰਮ ਸਕਣਗੇ। ਹਰ ਜਮਾਤ ਵਿਚ 20 ਬੱਚਿਆਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਜਮਾਤਾਂ ’ਚ ਪੜ੍ਹਾਈ ’ਚ ਕਿਸੇ ਤਰ੍ਹਾਂ ਦੇ ਖਦਸ਼ੇ ਨੂੰ ਲੈ ਕੇ ਸਾਫ ਕੀਤਾ ਜਾਵੇਗਾ। 

ਹਰਿਆਣਾ ਦੇ ਸੋਨੀਪਤ, ਚਰਖੀ ਦਾਦਰੀ, ਜੀਂਦ ਆਦਿ ’ਚ ਸਕੂਲ ਖੋਲ੍ਹੇ ਗਏ ਹਨ। ਸਕੂਲ ’ਚ ਐਂਟਰੀ ਨੂੰ ਲੈ ਕੇ ਆਟੋਮੈਟਿਕ ਥਰਮਲ ਸ¬ਕ੍ਰੀਨਿੰਗ ਅਤੇ ਸੈਨੇਟਾਈਜ਼ਰ ਮਸ਼ੀਨਾਂ ਲਾਈਆਂ ਗਈਆਂ ਹਨ। ਸਕੂਲ ਖੁੱਲ੍ਹਣ ’ਤੇ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ। ਸਕੂਲ ਆਉਣ ਤੋਂ ਪਹਿਲਾਂ ਸਾਰੇ ਬੱਚੇ ਮਾਸਕ ਲਾ ਕੇ ਆਉਣਗੇ। ਇਸ ਦੇ ਨਾਲ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਸਕੂਲ ਵਿਚ ਜ਼ਿਆਦਾ ਭੀੜ ਇਕੱਠੀ ਨਾ ਹੋਵੇ, ਇਸ ਗੱਲ ਦਾ ਬਕਾਇਦਾ ਧਿਆਨ ਰੱਖਿਆ ਗਿਆ ਹੈ। 


Tanu

Content Editor

Related News