ਇਹ ਨੇ ਹਰਿਆਣਾ ਦੇ 'ਸਨੇਕ ਮੈਨ', ਹੁਣ ਤੱਕ 5600 ਤੋਂ ਵੱਧ ਸੱਪਾਂ ਨੂੰ ਬਚਾਇਆ

Sunday, Aug 20, 2023 - 05:38 PM (IST)

ਇਹ ਨੇ ਹਰਿਆਣਾ ਦੇ 'ਸਨੇਕ ਮੈਨ', ਹੁਣ ਤੱਕ 5600 ਤੋਂ ਵੱਧ ਸੱਪਾਂ ਨੂੰ ਬਚਾਇਆ

ਚੰਡੀਗੜ੍ਹ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਪਵਨ ਜੋਗਪਾਲ ਨੂੰ ਸੱਪ ਨੇ ਇਕ-ਦੋ ਵਾਰ ਨਹੀਂ, ਸਗੋਂ 10 ਵਾਰ ਡਸਿਆ ਹੈ, ਫਿਰ ਵੀ ਸੱਪਾਂ ਨੂੰ ਬਚਾਉਣ ਦੇ ਉਨ੍ਹਾਂ ਦੇ ਜਨੂੰਨ 'ਚ ਕੋਈ ਕਮੀ ਨਹੀਂ ਆਈ ਹੈ। ਭੱਟੂ ਕਲਾਂ ਪਿੰਡ ਦੇ ਰਹਿਣ ਵਾਲੇ 28 ਸਾਲਾ ਪਵਨ ਜੋਗਪਾਲ ਨੇ ਦੱਸਿਆ ਕਿ ਉਹ ਲੱਗਭਗ ਇਕ ਦਹਾਕੇ ਤੋਂ ਸੱਪਾਂ ਨੂੰ ਫੜ ਰਹੇ ਹਨ, ਜੋ ਪੇਂਡੂ ਇਲਾਕਿਆਂ 'ਚ ਲੋਕਾਂ ਦੇ ਘਰਾਂ ਜਾਂ ਹੋਰ ਥਾਵਾਂ 'ਤੇ ਵੜ ਜਾਂਦੇ ਹਨ। ਜੋਗਪਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 5600 ਤੋਂ ਵੱਧ ਸੱਪਾਂ ਨੂੰ ਬਚਾਇਆ ਹੈ ਅਤੇ ਹੁਣ ਤੱਕ ਸੱਪ ਨੇ ਉਨ੍ਹਾਂ ਨੂੰ 10 ਵਾਰ ਡਸਿਆ ਹੈ। 

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਜਲਦ ਸਮਰਪਿਤ ਹੋਵੇਗਾ ਅਤਿ-ਆਧੁਨਿਕ ਸਕਾਈਵਾਕ ਫਲਾਈਓਵਰ

ਜੋਗਪਾਲ ਨੇ ਦੱਸਿਆ ਕਿ ਹਾਲ 'ਚ ਹੜ੍ਹ ਦੀ ਵਜ੍ਹਾ ਨਾਲ ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਦਰੱਖਤਾਂ 'ਤੇ ਆਸਰਾ ਲੈਣ ਵਾਲੇ ਕਈ ਸੱਪਾਂ ਨੂੰ ਵੀ ਉਨ੍ਹਾਂ ਨੇ ਬਚਾਇਆ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਸਾਰੇ ਸੱਪਾਂ ਨੂੰ ਜੰਗਲਾਂ 'ਚ ਛੱਡ ਦਿੱਤਾ ਜਾਂਦਾ ਹੈ। ਜੋਗਪਾਲ ਨੇ ਕਿਹਾ ਕਿ ਮੈਂ 10 ਸਾਲਾਂ ਤੋਂ ਵੀ ਘੱਟ ਸਮੇਂ ਤੋਂ ਸੱਪਾਂ ਨੂੰ ਬਚਾ ਰਿਹਾ ਹਾਂ। ਫੜੇ ਹਏ ਸਾਰੇ ਸੱਪਾਂ ਨੂੰ ਜੰਗਲਾਂ 'ਚ ਛੱਡ ਦਿੱਤਾ ਜਾਂਦਾ ਹੈ। 

ਜੋਗਪਾਲ ਨੇ ਕਿਹਾ ਕਿ ਮੈਂ 10 ਸਾਲ ਤੋਂ ਵੀ ਵੱਧ ਸਮੇਂ ਤੋਂ ਸੱਪਾਂ ਨੂੰ ਬਚਾ ਰਿਹਾ ਹਾਂ। ਉਨ੍ਹਾਂ ਵਿਚੋਂ ਜ਼ਿਆਦਾਤਰ ਅਜਿਹੇ ਸੱਪ ਹਨ, ਜੋ ਪਿੰਡਾਂ 'ਚ ਲੋਕਾਂ ਦੇ ਘਰਾਂ ਅਤੇ ਬਗੀਚਿਆਂ ਵਿਚ ਵੜ ਜਾਂਦੇ ਹਨ। ਜੋਗਪਾਲ ਨੇ ਕਿਹਾ ਕਿ ਜਦੋਂ ਉਹ ਕਰੀਬ 17 ਸਾਲ ਦੇ ਸਨ ਤਾਂ ਪਿੰਡ 'ਚ ਉਨ੍ਹਾਂ ਦੇ ਘਰ ਇਕ ਸੱਪ ਵੜ ਗਿਆ ਸੀ। ਜਦੋਂ ਗੁਆਂਢੀ ਅਤੇ ਉੱਥੇ ਪਹੁੰਚੇ ਹੋਰ ਲੋਕ ਸੱਪ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਹ ਲੋਕਾਂ ਨੂੰ ਸੱਪ ਨੂੰ ਨਾ ਮਾਰਨ ਲਈ ਸਮਝਾ ਰਹੇ ਸਨ। ਜੋਗਪਾਲ ਮੁਤਾਬਕ ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦਰਮਿਆਨ ਕਿਸੇ ਨੇ ਸੱਪ 'ਤੇ ਹਮਲਾ ਕਰ ਦਿੱਤਾ ਅਤੇ ਮਾਰ ਦਿੱਤਾ। ਉਸ ਘਟਨਾ ਨੇ ਮੇਰੇ 'ਤੇ ਡੂੰਘੀ ਛਾਪ ਛੱਡੀ। ਬਾਅਦ ਵਿਚ ਮੈਂ ਡਿਸਕਵਰੀ ਚੈਨਲ ਦੇਖਣਾ ਸ਼ੁਰੂ ਕੀਤਾ। 

ਇਹ ਵੀ ਪੜ੍ਹੋ-  ਬੱਚਿਆਂ ਨੂੰ ਨਹਾਉਣ ਤੋਂ ਰੋਕਣ 'ਤੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਦਿੱਲੀ ਪੁਲਸ ਦੇ ਜਵਾਨ ਦਾ ਕਤਲ

ਜੋਗਪਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਛੋਟੇ ਸੱਪਾਂ ਨੂੰ ਬਚਾਉਣਾ ਸ਼ੁਰੂ ਕੀਤਾ। ਮੈਂ ਇਸ ਬਾਰੇ ਕਈ ਕਿਤਾਬਾਂ ਪੜ੍ਹੀਆਂ ਅਤੇ ਸੱਪਾਂ ਬਾਰੇ ਜਾਣਕਾਰੀ ਇਕੱਠੀ ਕੀਤੀ। ਹੁਣ ਤੱਕ ਮੈਂ 5600 ਤੋਂ ਵੱਧ ਸੱਪਾਂ ਨੂੰ ਬਚਾਇਆ ਹੈ। ਲੋਕ ਮੈਨੂੰ ਫੋਨ ਕਰਦੇ ਹਨ ਅਤੇ ਮੈਂ ਆਪਣੀ ਟੀਮ ਨਾਲ ਉੱਥੇ ਪਹੁੰਚ ਜਾਂਦਾ ਹਾਂ। ਅਸੀਂ ਸੱਪਾਂ ਨੂੰ ਫੜਦੇ ਹਾਂ ਅਤੇ ਉਨ੍ਹਾਂ ਨੂੰ ਜੰਗਲਾਂ 'ਚ ਛੱਡ ਦਿੰਦੇ ਹਾਂ। ਅਸੀਂ ਆਪਣੇ ਨਾਲ ਵਿਸ਼ੇਸ਼ ਦਸਤਾਨੇ, ਡੰਡੇ, ਜੁੱਤੀਆਂ, ਹੁੱਕ ਅਤੇ ਹੋਰ ਸੁਰੱਖਿਆ ਸਮੱਗਰੀ ਰੱਖਦੇ ਹਾਂ। ਉਨ੍ਹਾਂ ਦੱਸਿਆ ਕਿ ਫਤਿਹਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਦੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਮੇਰਾ ਪਰਿਵਾਰ ਮੈਨੂੰ ਅਜਿਹਾ ਕਰਨ ਤੋਂ ਮਨਾ ਕਰਦਾ ਸੀ ਪਰ ਹੁਣ ਉਨ੍ਹਾਂ ਨੂੰ ਇਸ ਤੋਂ ਕੋਈ ਦਿੱਕਤ ਨਹੀਂ ਹੈ।

ਇਹ ਵੀ ਪੜ੍ਹੋ-  ਬਦਮਾਸ਼ ਹਿਮਾਂਸ਼ੂ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ


author

Tanu

Content Editor

Related News