ਰੇਮੇਡੀਸਿਵਰ ਦੀ ਕਾਲਾਬਾਜ਼ਾਰੀ 'ਤੇ ਹਰਿਆਣਾ ਸਰਕਾਰ ਸਖ਼ਤ, ਬਿਨਾਂ ਆਧਾਰ ਕਾਰਡ ਦੇ ਨਹੀਂ ਮਿਲੇਗੀ ਦਵਾਈ

Wednesday, Apr 21, 2021 - 01:32 PM (IST)

ਰੇਮੇਡੀਸਿਵਰ ਦੀ ਕਾਲਾਬਾਜ਼ਾਰੀ 'ਤੇ ਹਰਿਆਣਾ ਸਰਕਾਰ ਸਖ਼ਤ, ਬਿਨਾਂ ਆਧਾਰ ਕਾਰਡ ਦੇ ਨਹੀਂ ਮਿਲੇਗੀ ਦਵਾਈ

ਹਰਿਆਣਾ- ਹਰਿਆਣਾ 'ਚ ਰੇਮੇਡੀਸਿਵਰ 'ਤੇ ਸਰਕਾਰ ਸਖ਼ਤ ਹੋ ਗਈ ਹੈ। ਸਿਹਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਪ੍ਰਦੇਸ਼ 'ਚ ਰੇਮੇਡੀਸਿਵਰ ਦੇ 2 ਡਿਪੋ ਹਨ। ਉੱਥੇ ਡਰੱਗ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਹਰ ਸ਼ੀਸ਼ੀ ਦੀ ਖਰੀਦ-ਵਿਕਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦਵਾਈ ਵੇਚਣ ਵਾਲਿਆਂ ਨੂੰ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਰੇਮੇਡੀਸਿਵਰ ਮੰਗੇ ਤਾਂ ਉਸ ਦਾ ਆਧਾਰ ਕਾਰਡ ਜ਼ਰੂਰ ਚੈੱਕ ਕੀਤਾ ਜਾਵੇ। ਅਸੀਂ ਦਵਾਈ ਦੀ ਕਾਲਾਬਾਜ਼ਾਰੀ ਦੇ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

PunjabKesariਡੀਆਰਡੀਓ ਹਰਿਆਣਾ 'ਚ 500-500 ਬਿਸਤਰਿਆਂ ਦੇ 2 ਹਸਪਤਾਲ ਕਰੇਗਾ ਸਥਾਪਤ
ਉੱਥੇ ਹੀ ਅਨਿਲ ਵਿਜ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਹਰਿਆਣਾ ਦੇ ਹਿਸਾਰ ਅਤੇ ਪਾਨੀਪਤ 'ਚ ਕੋਵਿਡ-19 ਮਰੀਜ਼ਾਂ ਨੂੰ ਸਮਰਪਿਤ 500-500 ਬਿਸਤਰਿਆਂ ਦੇ 2 ਹਸਪਤਾਲ ਸਥਾਪਤ ਕਰੇਗਾ। ਉਨ੍ਹਾਂ ਦੱਸਿਆ ਕਿ ਫ਼ੌਜ ਦੀ ਪੱਛਮੀ ਕਮਾਨ ਨੂੰ ਇਨ੍ਹਾਂ ਹਸਪਤਾਲਾਂ ਲਈ ਅਤੇ ਹੋਰ ਮੈਡੀਕਲ ਕਰਮੀ ਉਪਲੱਬਧ ਕਰਵਾਉਣ ਲਈ ਕਿਹਾ ਗਿਆ ਹੈ। ਵਿਜ ਨੇ ਟਵੀਟ ਕੀਤਾ,''ਡੀ.ਆਰ.ਡੀ.ਓ. ਹਰਿਆਣਾ ਦੇ ਹਿਸਾਰ ਅਤੇ ਪਾਨੀਪਤ 'ਚ 500-500 ਬਿਸਤਰਿਆਂ ਦੇ 2 ਕੋਵਿਡ-19 ਹਸਪਤਾਲ ਸਥਾਪਤ ਕਰੇਗਾ।'' ਉਨ੍ਹਾਂ ਕਿਹਾ,''ਜਲਦ ਹੀ ਇਨ੍ਹਾਂ ਨੂੰ ਸਥਾਪਤ ਕਰਨ ਦਾ ਕੰਮ ਸ਼ੁਰੂ ਹੋਵੇਗਾ।'' ਹਰਿਆਣਾ 'ਚ 20 ਅਪ੍ਰੈਲ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹੁਣ ਤੱਕ ਦੇ ਇਕ ਦਿਨ 'ਚ ਸਭ ਤੋਂ ਵੱਧ 7,811 ਨਵੇਂ ਮਾਮਲੇ ਸਾਹਮਣੇ ਆਏ ਅਤੇ 35 ਮਰੀਜ਼ਾਂ ਦੀ ਮੌਤ ਹੋ ਗਈ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News