ਹਰਿਆਣਾ: ਸੋਨੀਆਂ ਗਾਂਧੀ ਦੀ ਮਹਿੰਦਰਗੜ੍ਹ ''ਚ ਰੈਲੀ ਰੱਦ, ਹੁਣ ਰਾਹੁਲ ਕਰਨਗੇ ਸੰਬੋਧਿਤ

Friday, Oct 18, 2019 - 11:04 AM (IST)

ਹਰਿਆਣਾ: ਸੋਨੀਆਂ ਗਾਂਧੀ ਦੀ ਮਹਿੰਦਰਗੜ੍ਹ ''ਚ ਰੈਲੀ ਰੱਦ, ਹੁਣ ਰਾਹੁਲ ਕਰਨਗੇ ਸੰਬੋਧਿਤ

ਚੰਡੀਗੜ੍ਹ—ਹਰਿਆਣਾ ਵਿਧਾਨਸਭਾ ਚੋਣਾਂ 'ਚ ਪਹਿਲੀ ਵਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਹਿੰਦਰਗੜ੍ਹ 'ਚ ਅੱਜ ਰੈਲੀ ਹੋਣ ਵਾਲੀ ਸੀ ਪਰ ਅਚਾਨਕ ਸੋਨੀਆ ਗਾਂਧੀ ਦਾ ਇਹ ਰੈਲੀ ਰੱਦ ਕਰ ਦਿੱਤੀ ਗਈ ਹੈ। ਹੁਣ ਸੋਨੀਆ ਗਾਂਧੀ ਦੀ ਥਾਂ ਰਾਹੁਲ ਗਾਂਧੀ ਮਹਿੰਦਰਗੜ੍ਹ ਰੈਲੀ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਵਿਧਾਨਸਭਾ ਚੋਣਾਂ 'ਚ ਰਾਜਨੀਤਿਕ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਕੁਝ ਸਮੇਂ ਬਾਅਦ ਰੁਕ ਜਾਵੇਗਾ। ਅਜਿਹੇ 'ਚ ਚੋਣ ਪ੍ਰਚਾਰ ਦੇ ਇਸ ਆਖਰੀ ਦੌਰ 'ਚ ਸੋਨੀਆ ਗਾਂਧੀ ਦੀ ਇਸ ਪਹਿਲੀ ਚੋਣ ਰੈਲੀ 'ਤੇ ਸਾਰਿਆਂ ਦੀ ਨਜ਼ਰ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਉਨ੍ਹਾਂ ਨੂੰ ਇਹ ਰੈਲੀ ਰੱਦ ਕਰਨੀ ਪਈ।

PunjabKesari

ਦੱਸਣਯੋਗ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ 'ਚ 21 ਅਕਤੂਬਰ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ। ਰਾਹੁਲ ਗਾਂਧੀ ਦੋਵਾਂ ਹੀ ਸੂਬਿਆਂ 'ਚ ਮਹੱਤਵਪੂਰਨ ਸੀਟਾਂ 'ਤੇ ਜਾ ਕੇ ਚੋਣ ਪ੍ਰਚਾਰ ਕਰਨ 'ਚ ਜੁੱਟੇ ਹੋਏ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ 'ਚ ਭਾਜਪਾ ਦੀ ਸਰਕਾਰ ਹੈ।


author

Iqbalkaur

Content Editor

Related News