ਹਰਿਆਣਾ: 29 ਮਾਰਚ ਨੂੰ ਪਰਿਵਰਤਨ ਰੈਲੀ 'ਚ ਪਹੁੰਚਣਗੇ ਰਾਹੁਲ ਗਾਂਧੀ

Thursday, Mar 28, 2019 - 05:01 PM (IST)

ਹਰਿਆਣਾ: 29 ਮਾਰਚ ਨੂੰ ਪਰਿਵਰਤਨ ਰੈਲੀ 'ਚ ਪਹੁੰਚਣਗੇ ਰਾਹੁਲ ਗਾਂਧੀ

ਯੁਮਨਾਨਗਰ- ਹਰਿਆਣਾ ਦੇ ਜਗਾਧਾਰੀ ਸ਼ਹਿਰ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਭਾਵ 29 ਮਾਰਚ ਨੂੰ 'ਪਰਿਵਰਤਨ ਰੈਲੀ' 'ਚ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪਾਰਟੀ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਦਿੰਦਿਆ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਯੁਮਨਾਨਗਰ ਜ਼ਿਲੇ ਦੇ ਜਗਾਧਾਰੀ ਵਿਧਾਨ ਸਭਾ ਖੇਤਰ 'ਚ ਰਾਹੁਲ ਗਾਂਧੀ ਪਹੁੰਚਣਗੇ। ਇਸ ਤੋਂ ਇਲਾਵਾ ਜਗਾਧਾਰੀ ਦੇ ਵਰਕਰਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਵੀ ਕਰਨਗੇ। ਇਸ ਤੋਂ ਬਾਅਦ ਲਡਵਾ ਅਤੇ ਕਰਨਾਲ 'ਚ ਵੀ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਨੇ ਦੱਸਿਆ ਹੈ ਕਿ 26 ਮਾਰਚ ਨੂੰ ਸ਼ੁਰੂ ਹੋਈ 'ਪਰਿਵਰਤਨ ਰੱਥ ਯਾਤਰਾ' ਪਹਿਲੇ ਤਿੰਨ ਦਿਨ 'ਚ ਲਗਭਗ 700 ਕਿਲੋਮੀਟਰ ਦਾ ਸਫਕ ਤੈਅ ਕਰ ਚੁੱਕੀ ਹੈ।


author

Iqbalkaur

Content Editor

Related News