ਹਰਿਆਣਾ ਪੁਲਸ ਵਲੋਂ ਸ਼ਰਾਬ ਕਾਰੋਬਾਰੀ ਦੇ ਕਤਲ ਦੇ ਮਾਮਲੇ ਦੀ ਜਾਂਚ ਲਈ 8 ਟੀਮਾਂ ਦਾ ਗਠਨ
Monday, Mar 11, 2024 - 02:01 PM (IST)
ਸੋਨੀਪਤ- ਹਰਿਆਣਾ ਪੁਲਸ ਨੇ ਸੋਨੀਪਤ ਜ਼ਿਲ੍ਹੇ 'ਚ ਇਕ ਸ਼ਰਾਬ ਕਾਰੋਬਾਰੀ ਦੀ ਦੋ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਲਈ 8 ਟੀਮਾਂ ਦਾ ਗਠਨ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਸ਼ਰਾਬ ਕਾਰੋਬਾਰੀ ਸੁੰਦਰ ਮਲਿਕ ਮੁਰਥਲ 'ਚ ਇਕ ਢਾਬੇ ਦੇ ਬਾਹਰ ਪਾਰਕਿੰਗ 'ਚ ਆਪਣੀ ਕਾਰ 'ਚੋਂ ਬਾਹਰ ਆਇਆ ਤਾਂ ਦੋ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸ਼ਰਾਬ ਕਾਰੋਬਾਰੀ ਦਾ ਕਤਲ, ਬਦਮਾਸ਼ਾਂ ਨੇ ਵਰ੍ਹਾਈਆਂ ਤਾਬੜਤੋੜ ਗੋਲੀਆਂ
ਪੁਲਸ ਨੇ ਦੱਸਿਆ ਕਿ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਮਲਿਕ 'ਤੇ ਕਤਲ ਅਤੇ ਹੋਰ ਅਪਰਾਧਾਂ ਦੇ ਸਬੰਧ 'ਚ 10 ਤੋਂ ਜ਼ਿਆਦਾ ਮਾਮਲੇ ਦਰਜ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵਿਚ ਮੁਲਜ਼ਮ ਹਥਿਆਰਾਂ ਨਾਲ ਮਲਿਕ ਦੀ ਗੱਡੀ ਵੱਲ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਜਿਵੇਂ ਹੀ ਉਹ ਕਾਰ ਵਿਚੋਂ ਬਾਹਰ ਆਇਆ ਤਾਂ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਵੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ
ਬਾਅਦ ਵਿਚ ਗੈਂਗਸਟਰ ਹਿਮਾਂਸ਼ੂ ਭਾਊ ਨੇ ਇਕ ਅਣ-ਪ੍ਰਮਾਣਿਤ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਮਲਿਕ ਦੇ ਕਤਲ ਦੀ ਜਾਂਚ ਲਈ ਅੱਠ ਟੀਮਾਂ ਬਣਾਈਆਂ ਗਈਆਂ ਹਨ। ਪੁਲਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ IPC ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8