ਪਹਿਲਵਾਨ ਨਿਸ਼ਾ ਕਤਲਕਾਂਡ: ਪੰਚਾਇਤ ਦਾ ਵੱਡਾ ਫ਼ੈਸਲਾ, ਕਾਤਲਾਂ ਦੀ ਗਿ੍ਰਫ਼ਤਾਰੀ ਤੱਕ ਨਹੀਂ ਹੋਵੇਗਾ ਸਸਕਾਰ
Thursday, Nov 11, 2021 - 04:10 PM (IST)
ਸੋਨੀਪਤ— ਹਰਿਆਣਾ ਦੇ ਸੋਨੀਪਤ ’ਚ ਇਕ ਅਡੈਕਮੀ ’ਚ ਅਣਪਛਾਤੇ ਹਮਲਾਵਰਾਂ ਨੇ ਨਿਸ਼ਾ ਦਹੀਆ ਨਾਮੀ ਇਕ ਪਹਿਲਵਾਨ ਅਤੇ ਉਸ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਦੌਰਾਨ ਇਕ ਗੋਲੀ ਪਹਿਲਵਾਨ ਨਿਸ਼ਾ ਦੀ ਮਾਂ ਨੂੰ ਵੀ ਲੱਗੀ, ਜਿਸ ਦਾ ਇਲਾਜ ਰੋਹਤਕ ’ਚ ਪੀ. ਜੀ. ਆਈ. ਐੱਮ. ਐੱਸ. ਹਸਪਤਾਲ ’ਚ ਚੱਲ ਰਿਹਾ ਹੈ। ਓਧਰ ਇਸ ਮਾਮਲੇ ਨੂੰ ਲੈ ਕੇ ਪੁਲਸ ਵਲੋਂ ਅੱਜ ਕੁਸ਼ਤੀ ਕੋਚ ਅਤੇ ਉਸ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਈ ਪਿੰਡ ’ਚ ਪੰਚਾਇਤ ਬੁਲਾਈ ਗਈ। ਪੰਚਾਇਤ ਵਿਚ ਫ਼ੈਸਲਾ ਲਿਆ ਗਿਆ ਕਿ ਜਦੋਂ ਤੱਕ ਕਾਤਲਾਂ ਦੀ ਗਿ੍ਰਫ਼ਤਾਰੀ ਨਹੀਂ ਹੋਵੇਗੀ, ਉਦੋਂ ਤੱਕ ਉਹ ਆਪਣੇ ਬੱਚਿਆਂ ਦਾ ਦਾਹ ਸੰਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਮੌਤ
ਦੱਸ ਦੇਈਏ ਕਿ ਇਹ ਘਟਨਾ ਸੋਨੀਪਤ ਦੇ ਹਲਾਲਪੁਰ ਵਿਚ ਸੁਸ਼ੀਲ ਕੁਮਾਰ ਰੈਸਲਿੰਗ ਅਕੈਡਮੀ ਵਿਚ ਵਾਪਰੀ। ਪੁਲਸ ਵਲੋਂ ਨਿਸ਼ਾ ਦਹੀਆ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਸ ਕਤਲਕਾਂਡ ਤੋਂ ਬਾਅਦ ਅੱਜ ਪਿੰਡ ਦਹੀਆ ਦੇ ਖਾਪ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੇ ਇਕ ਪੰਚਾਇਤ ਬੁਲਾਈ, ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਜਦੋਂ ਤੱਕ ਕਾਤਲਾਂ ਦੀ ਗਿ੍ਰਫ਼ਤਾਰੀ ਨਹੀਂ ਹੋਵੇਗੀ, ਉਦੋਂ ਤੱਕ ਉਹ ਆਪਣੇ ਬੱਚਿਆਂ ਦਾ ਸਸਕਾਰ ਨਹੀਂ ਕਰਨਗੇ। ਪੁਲਸ ਮੁਤਾਬਕ ਕੋਚ ਪਵਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਫਰਾਰ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਪਵਨ ਅਤੇ ਉਸ ਦੇ ਸਾਥੀਆਂ ’ਤੇ ਸੋਨੀਪਤ ਪੁਲਸ ਨੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ ਤਾਂ ਕਿ ਉਨ੍ਹਾਂ ਦੀ ਜਲਦ ਗਿ੍ਰਫ਼ਤਾਰੀ ਹੋ ਸਕੇ।
ਇਹ ਵੀ ਪੜ੍ਹੋ : ਭੋਪਾਲ ਹਸਪਤਾਲ ਅਗਨੀਕਾਂਡ: ਮਾਵਾਂ ਦੀਆਂ ਕੁੱਖਾਂ ਹੋਈਆਂ ਸੁੰਨੀਆਂ, ਬੱਚਿਆਂ ਦੀਆਂ ਕਿਲਕਾਰੀਆਂ ਦੀ ਥਾਂ ‘ਚੀਕ’ ਰਿਹੈ ਮਾਤਮ
ਕੀ ਹੈ ਪੂਰਾ ਮਾਮਲਾ—
ਦੱਸ ਦੇਈਏ ਕਿ ਪਿੰਡ ਹਲਾਲਪੁਰ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਰਮੇਸ਼ ਚੰਦ ਨੇ ਕਿਹਾ ਕਿ ਜਦੋਂ ਅਸੀਂ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਉੱਥੇ ਨਿਸ਼ਾ ਨਾਂ ਦੀ ਪਹਿਲਵਾਨ, ਉਸ ਦਾ ਭਰਾ ਸੂਰਜ ਅਤੇ ਮਾਂ ਨੂੰ ਗੋਲੀਆਂ ਮਾਰੀਆਂ ਗਈਆਂ। ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮਾਂ ਦੇ ਬਿਆਨ ’ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਅਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਂ ਨੇ ਦੱਸਿਆ ਕਿ ਪਵਨ ਕੋਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ : ਯਤੀਮ ਬੱਚੀਆਂ ਦਾ ਭਵਿੱਖ ਸੰਵਾਰਨ ਵਾਲੀ ਜਲੰਧਰ ਦੀ ਪ੍ਰਕਾਸ਼ ਕੌਰ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ