ਇਨਸਾਨੀਅਤ ਹੋਈ ਸ਼ਰਮਸਾਰ, ਸੜਕ ਕਿਨਾਰੇ ਥੈਲੇ ''ਚ ਮਿਲੀ ਇਕ ਦਿਨ ਦੀ ਨਵਜਾਤ ਬੱਚੀ

Friday, Apr 23, 2021 - 05:52 PM (IST)

ਇਨਸਾਨੀਅਤ ਹੋਈ ਸ਼ਰਮਸਾਰ, ਸੜਕ ਕਿਨਾਰੇ ਥੈਲੇ ''ਚ ਮਿਲੀ ਇਕ ਦਿਨ ਦੀ ਨਵਜਾਤ ਬੱਚੀ

ਹਿਸਾਰ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਿਸਾਨ ਨੂੰ ਨਵਜਾਤ ਬੱਚੀ ਸੜਕ ਕਿਨਾਰੇ ਲਾਵਾਰਸ ਹਾਲਤ 'ਚ ਮਿਲੀ। ਨਵਜਾਤ ਦੇ ਸਾਹ ਚੱਲ ਰਹੇ ਸਨ ਪਰ ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ। ਕਿਸਾਨ ਨੇ ਦੱਸਿਆ ਕਿ ਭੂਨਾ ਰੋਡ 'ਤੇ ਪਿੰਡ ਬਰਸੀਨ ਅਤੇ ਝਲਨੀਆਂ ਕੋਲ ਉਸ ਦੇ ਖੇਤ ਹਨ। ਸ਼ੁੱਕਰਵਾਰ ਸਵੇਰੇ ਉਹ ਖੇਤਾਂ ਵੱਲ ਜਾ ਰਿਹਾ ਸੀ ਕਿ ਸੜ ਕਿਨਾਰੇ ਬੱਚੇ ਦੇ ਰੋਣ ਦੀ ਆਵਾਜ਼ ਆਈ। ਉਸ ਨੇ ਨੇੜੇ-ਤੇੜੇ ਦੇਖਿਆ ਤਾਂ ਕੋਈ ਨਜ਼ਰ ਨਹੀਂ ਆਇਆ, ਫਿਰ ਉਸ ਨੇ ਸੜਕ ਕਿਨਾਰੇ ਪਏ ਇਕ ਵੱਡੇ ਪੱਥਰ ਕੋਲ ਪਏ ਥੈਲੇ ਨੂੰ ਦੇਖਿਆ ਤਾਂ ਨੰਨ੍ਹੇ ਪੈਰ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਪਾਨੀਪਤ ਤੋਂ ਸਿਰਸਾ ਲਈ ਨਿਕਲਿਆ ਆਕਸੀਜਨ ਨਾਲ ਭਰਿਆ ਟੈਂਕਰ, ਰਸਤੇ 'ਚੋਂ ਹੋਇਆ ਗਾਇਬ

ਥੈਲਾ ਖੋਲ੍ਹਿਆ ਤਾਂ ਉਸ 'ਚ ਇਕ ਨਵਜਾਤ ਬੱਚੀ ਸੀ। ਕਿਸਾਨ ਨੇ ਤੁਰੰਤ ਬੱਚੀ ਨੂੰ ਗੋਦ 'ਚ ਚੁੱਕਿਆ ਅਤੇ ਪਾਣੀ ਲੈ ਕੇ 2 ਬੂੰਦਾਂ ਉਸ ਦੇ ਮੂੰਹ 'ਚ ਪਾਈਆਂ। ਉਦੋਂ ਬੱਚੀ ਨੇ ਥੋੜ੍ਹਾ ਸਾਹ ਲਿਆ। ਫਿਰ ਉਹ ਉਸ ਨੂੰ ਇਕ ਹਸਪਤਾਲ ਲੈ ਕੇ ਆਇਆ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਨਵਜਾਤ ਨੂੰ ਦੇਖ ਕੇ ਲੱਗਦਾ ਹੈ ਕਿ ਰਾਤ ਨੂੰ ਹੀ ਉਸ ਦਾ ਜਨਮ ਹੋਇਆ ਸੀ, ਕਿਉਂਕਿ ਉਸ ਦੀ ਨਾੜ ਵੀ ਨਹੀਂ ਕੱਟੀ ਗਈ ਸੀ। ਸ਼ੁੱਕਰ ਹੈ ਕਿ ਉਹ ਕਿਸੇ ਜਾਨਵਰ ਦਾ ਸ਼ਿਕਾਰ ਨਹੀਂ ਬਣੀ ਪਰ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ।

ਇਹ ਵੀ ਪੜ੍ਹੋ : ਚੋਰ ਨੇ ਵਾਪਸ ਕੀਤੀ ਵੈਕਸੀਨ ਕਿਹਾ, 'ਸਾਰੀ... ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਟੀਕਾ ਹੈ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News