ਇਨਸਾਨੀਅਤ ਸ਼ਰਮਸਾਰ: ਕੁਹਾੜੀ ਮਾਰ ਸੱਸ ਅਤੇ ਸਾਲੀ ਦਾ ਕਤਲ ਕਰਨ ਮਗਰੋਂ ਲਾਸ਼ਾਂ ਨਾਲ ਕੀਤੀ ਦਰਿੰਦਗੀ
Friday, Sep 25, 2020 - 10:30 AM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਹੋਏ ਤੀਹਰੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਵੀਰਵਾਰ ਨੂੰ ਡੀ.ਐੱਸ.ਪੀ. ਸਤੀਸ਼ ਵਤਸ ਨੇ ਖੁਲਾਸਾ ਕੀਤਾ ਕਿ ਇਕ ਤੋਂ ਬਾਅਦ ਇਕ 3 ਜਨਾਨੀਆਂ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਜਨਾਨੀ ਮਧੂ ਦਾ ਪਤੀ ਨੂਰਹਸਨ ਹੀ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਦੋਸ਼ੀ ਨੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ। ਫਿਰ ਸਬੂਤ ਲੁਕਾਉਣ ਲਈ ਦੋਸ਼ਈ ਨੂਰਹਸਨ ਨੇ ਦੋਸ਼ੀ ਪਤਨੀ ਦੀ ਲਾਸ਼ ਸਾੜ ਦਿੱਤੀ ਅਤੇ ਚਿਹਰੇ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ। ਜਨਾਨੀ ਦਾ ਕੰਕਾਲ ਪੁਲਸ ਨੂੰ ਰੇਲਵੇ ਟਰੈਕ 'ਤੇ ਪਿਆ ਮਿਲਿਆ ਸੀ। ਉਸ ਤੋਂ ਬਾਅਦ ਦੋਸ਼ੀ ਨੂਰਹਸਨ ਨੇ ਆਪਣੀ ਸੱਸ ਅਤੇ 18 ਸਾਲਾ ਆਪਣੀ ਸਾਲੀ ਮਨੀਸ਼ਾ ਨੂੰ ਕੁਹਾੜੀ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ, ਕਤਲ ਤੋਂ ਬਾਅਦ ਉਸ ਨੇ ਸੱਸ ਅਤੇ ਸਾਲੀ ਨਾਲ ਸਰੀਰਕ ਸੰਬੰਧ ਵੀ ਬਣਾਏ।
ਨੂਰਹਸਨ ਨੇ ਆਪਣੀ ਸੱਸ ਦੀ ਵੀ ਪਛਾਣ ਲੁਕਾਉਣ ਲੀ ਉਸ ਨੂੰ ਸਾੜ ਕੇ ਬੁੜਸ਼ਾਮ ਪਿੰਡ ਦੀ ਨਹਿਰ ਕੋਲ ਸੁੱਟ ਦਿੱਤਾ ਸੀ ਅਤੇ ਸਾਲੀ ਦੀ ਲਾਸ਼ ਉਸ ਨੇ ਗੰਦੇ ਨਾਲੇ ਕੋਲ ਸੁੱਟੀ ਸੀ। ਫਿਲਹਾਲ ਸੀ.ਈ.ਓ. ਵਨ ਨੇ ਸਾਈਕੋ ਕਿਲਰ ਨੂੰ ਸਮਾਲਖਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛ-ਗਿੱਛ ਲਈ 28 ਸਤੰਬਰ ਤੱਕ ਰਿਮਾਂਡ 'ਤੇ ਲਿਆ ਹੈ ਤਾਂ ਕਿ ਕੁਝ ਹੋਰ ਖੁਲਾਸੇ ਵੀ ਹੋ ਸਕਣ। ਦੱਸਣਯੋਗ ਹੈ ਕਿ ਦੋਸ਼ੀ ਨੂਰਹਸਨ ਮੂਲ ਰੂਪ ਨਾਲ ਪੱਟੀਕਲਿਆਣੀ ਪਿੰਡ ਦਾ ਰਹਿਣ ਵਾਲਾ ਸੀ। ਇਹ ਸਮਾਲਖਾ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ।