ਵਿਆਹ ''ਚ ਤੈਅ ਗਿਣਤੀ ਤੋਂ ਵੱਧ ਮਹਿਮਾਨ, ਮੈਰਿਜ ਪੈਲੇਸ ਨੂੰ ਨੋਟਿਸ

07/12/2020 6:34:51 PM

ਹਿਸਾਰ- ਹਰਿਆਣਾ ਦੇ ਹਿਸਾਰ 'ਚ ਪਿਛਲੇ ਦਿਨੀਂ ਇਕ ਵਿਆਹ ਸਮਾਰੋਹ 'ਚ ਤੈਅ ਤੋਂ ਵੱਧ ਗਿਣਤੀ 'ਚ ਮਹਿਮਾਨਾਂ ਦੀ ਹਾਜ਼ਰੀ ਸਮੇਤ ਹੋਰ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਇਕ ਮੈਰਿਜ ਪੈਲੇਸ ਸੰਚਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਹਿਸਾਰ ਦੇ ਬਾਲਸਮੰਦ ਰੋਡ ਸਥਿਤ ਲੀਲਾਵਤੀ ਪੈਲੇਸ ਦੇ ਸੰਚਾਲਕ ਹਨੂੰਮਾਨ ਪ੍ਰਸਾਦ ਨੂੰ ਕਾਰਨ ਦੱਸੋ ਜਾਰੀ ਕਰਦੇ ਹੋਏ ਆਪਣਾ ਪੱਖ ਰੱਖਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਜਵਾਬ ਤੋਂ ਸੰਤੁਸ਼ਟ ਨਾ ਹੋਣ 'ਤੇ ਉਨ੍ਹਾਂ ਵਿਰੁੱਧ ਆਫ਼ਤ ਪ੍ਰਬੰਧਨ ਐਕਟ 2005 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। 

ਐੱਸ.ਡੀ.ਐੱਮ. ਰਾਜੇਂਦਰ ਸਿੰਘ ਵਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਵਿਆਹ ਸਮਾਰੋਹਾਂ 'ਚ ਮਨਜ਼ੂਰੀ ਸਿਰਫ਼ 40 ਮਹਿਮਾਨਾਂ ਦੀ ਹੈ ਪਰ 29 ਜੂਨ ਨੂੰ ਪੈਲੇਸ 'ਚ ਆਯੋਜਿਤ ਵਿਆਹ ਸਮਾਰੋਹ 'ਚ ਅਖਬਾਰਾਂ 'ਚ ਪ੍ਰਕਾਸ਼ਿਤ ਖਬਰਾਂ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਕੀਤੀ ਗਈ ਪੜਤਾਲ 'ਚ ਕਿਹਾ ਗਿਆ ਕਿ ਮਹਿਮਾਨਾਂ ਦੀ ਹਾਜ਼ਰੀ ਕਾਫ਼ੀ ਜ਼ਿਆਦਾ ਸੀ, ਜਿਸ ਨਾਲ ਕੋਰੋਨਾ ਇਨਫੈਕਸ਼ਨ ਫੈਲਿਆ, ਜੋਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਹੈ। ਨੋਟਿਸ 'ਚ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਦੇ ਹੋਏ ਕਿਹਾ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਵਿਰੁੱਧ ਆਫ਼ਤ ਪ੍ਰਬੰਧਨ ਐਕਟ 2005 'ਚ ਪ੍ਰਬੰਧਾਂ ਅਨੁਸਾਰ ਨਿਯਮ ਅਨੁਸਾਰ ਆਉਣ ਵਾਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਪਿਛਲੇ ਦਿਨੀਂ ਇਕ ਪਰਿਵਾਰ ਦੇ 18 ਮੈਂਬਰਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਜਦੋਂ ਉਨ੍ਹਾਂ ਦਾ ਸੰਪਰਕ ਅਤੇ ਯਾਤਰਾ ਇਤਿਹਾਸ ਦੇਖਿਆ ਤਾਂ ਪਤਾ ਲੱਗਾ ਕਿ ਉਹ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਏ ਸਨ, ਜਿਸ 'ਚ ਲਗਭਗ 150 ਮਹਿਮਾਨ ਸ਼ਾਮਲ ਹੋਏ ਸਨ।


DIsha

Content Editor

Related News