ਨਵੰਬਰ ਮਹੀਨੇ ''ਚ ਹੋਣਗੀਆਂ ਹਰਿਆਣਾ-ਮਹਾਰਾਸ਼ਟਰ ਵਿਧਾਨ ਸਭਾ ਚੋਣਾਂ

Friday, Jul 19, 2019 - 03:07 PM (IST)

ਨਵੰਬਰ ਮਹੀਨੇ ''ਚ ਹੋਣਗੀਆਂ ਹਰਿਆਣਾ-ਮਹਾਰਾਸ਼ਟਰ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ—ਹਰਿਆਣਾ ਅਤੇ ਮਹਾਰਾਸ਼ਟਰ ਦੀ ਵਿਧਾਨ ਸਭਾ ਸੀਟਾਂ 'ਤੇ ਨਵੰਬਰ ਮਹੀਨੇ 'ਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਚੋਣ ਕਮਿਸ਼ਨ ਦੇ ਦੋਵਾਂ ਸੂਬਿਆਂ 'ਚ ਚੋਣਾਂ ਨੂੰ ਲੈ ਕੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਝਾਰਖੰਡ ਅਤੇ ਜੰਮੂ-ਕਸ਼ਮੀਰ 'ਚ ਵੀ ਇਨ੍ਹਾਂ ਦੋਵਾਂ ਸੂਬਿਆਂ ਦੇ ਨਾਲ ਹੀ ਚੋਣਾਂ ਕਰਵਾਉਣ 'ਤੇ ਮੰਥਨ ਜਾਰੀ ਹੈ। ਹਰਿਆਣਾ 'ਚ 2 ਨਵੰਬਰ ਨੂੰ ਕਾਰਜਕਾਲ ਪੂਰਾ ਹੋ ਰਿਹਾ ਹੈ। ਦੋਵਾਂ ਦੇ ਕਾਰਜਕਾਲ ਦੀ ਸਮਾਪਤੀ 'ਚ 4 ਮਹੀਨੇ ਤੋਂ ਵੀ ਘੱਟ ਸਮਾਂ ਹੋਣ ਕਰਕੇ ਚੋਣ ਕਮਿਸ਼ਨ ਨੇ ਦੋਵਾਂ ਸੂਬਿਆਂ ਦੇ ਚੀਫ ਸਕੱਤਰ ਅਤੇ ਚੋਣ ਕਮਿਸ਼ਨ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। 

ਚੋਣ ਕਮਿਸ਼ਨ ਨੂੰ ਹਰਿਆਣਾ, ਮਹਾਰਾਸ਼ਟਰ ਤੋਂ ਇਲਾਵਾ ਫਰਵਰੀ 2020 ਤੱਕ ਜੰਮੂ ਕਸ਼ਮੀਰ. ਝਾਰਖੰਡ, ਦਿੱਲੀ 'ਚ ਵਿਧਾਨ ਸਭਾ ਚੋਣਾਂ ਕਰਵਾਉਣੀਆਂ ਹਨ। ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਭੰਗ ਕਰ ਰਾਸ਼ਟਰਪਤੀ ਸ਼ਾਸ਼ਨ ਲਗਾਏ ਜਾਣ ਤੋਂ ਪਹਿਲਾਂ ਭਾਜਪਾ ਸਰਕਾਰ 'ਚ ਸਹਿਯੋਗੀ ਸੀ। 81 ਸੀਟਾਂ ਵਾਲੀ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2020 ਨੂੰ ਖਤਮ ਹੋ ਰਿਹਾ ਹੈ ਅਤੇ ਦਿੱਲੀ ਦਾ ਕਾਰਜਕਾਲ 22 ਫਰਵਰੀ 2020 ਤੱਕ ਹੈ।


author

Iqbalkaur

Content Editor

Related News