ਗੁਰੂਗ੍ਰਾਮ ਪਹੁੰਚਿਆ ਟਿੱਡੀ ਦਲ, ਫਿਲਹਾਲ ਦਿੱਲੀ ਦਾ ਰੁਖ ਨਹੀਂ

Saturday, Jun 27, 2020 - 02:18 PM (IST)

ਗੁਰੂਗ੍ਰਾਮ ਪਹੁੰਚਿਆ ਟਿੱਡੀ ਦਲ, ਫਿਲਹਾਲ ਦਿੱਲੀ ਦਾ ਰੁਖ ਨਹੀਂ

ਗੁਰੂਗ੍ਰਾਮ- ਦੇਸ਼ ਦੇ ਕਈ ਹਿੱਸਿਆਂ 'ਚ ਕਹਿਰ ਮਚਾ ਚੁਕੇ ਟਿੱਡੀ ਦਲ ਹੁਣ ਹਰਿਆਣਾ ਦੇ ਗੁਰੂਗ੍ਰਾਮ ਪਹੁੰਚ ਗਿਆ ਹੈ ਅਤੇ ਇੱਥੇ ਸ਼ਨੀਵਾਰ ਨੂੰ ਕਈ ਸਥਾਨਾਂ 'ਤੇ ਆਸਮਾਨ 'ਚ ਟਿੱਡੀਆਂ ਦਾ ਜਾਲ ਜਿਹਾ ਛਾਇਆ ਰਿਹਾ ਪਰ ਫਿਲਹਾਲ ਇਨ੍ਹਾਂ ਦੇ ਰਾਸ਼ਟਰੀ ਰਾਜਧਾਨੀ ਦਾ ਰੁਖ ਕਰਨ ਦੇ ਆਸਾਰ ਨਹੀਂ ਹਨ। ਅਧਿਕਾਰੀ ਨੇ ਜਾਣਕਾਰੀ ਇਹ ਜਾਣਕਾਰੀ।

ਕਰੀਬ 2 ਕਿਲੋਮੀਟਰ 'ਚ ਫੈਲੇ ਟਿੱਡੀ ਦਲ ਉੱਪ ਨਗਰੀ ਸ਼ਹਿਰ ਨੂੰ ਪਾਰ ਕਰਦੇ ਹੋਏ ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪਹੁੰਚਿਆ ਪਰ ਦਿੱਲੀ ਦਾ ਰੁਖ ਨਹੀਂ ਕੀਤਾ। ਟਿੱਡੀ ਚਿਤਾਵਨੀ ਸੰਗਠਨ, ਖੇਤੀਬਾੜੀ ਮੰਤਰਾਲੇ ਨਾਲ ਜੁੜੇ ਕੇ. ਐੱਲ. ਗੁੱਜਰ ਨੇ ਕਿਹਾ,''ਟਿੱਡੀ ਦਲ ਪੱਛਮ ਤੋਂ ਪੂਰਬ ਵੱਲ ਆਇਆ ਹੈ। ਇਨ੍ਹਾਂ ਨੇ ਲਗਭਗ 11.30 ਵਜੇ ਗੁਰੂਗ੍ਰਾਮ 'ਚ ਪ੍ਰਵੇਸ਼ ਕੀਤਾ।''

ਉਨ੍ਹਾਂ ਨੇ ਦੱਸਿਆ ਕਿ ਟਿੱਡੀ ਦਲ ਬਾਅਦ 'ਚ ਹਰਿਆਣਾ ਦੇ ਪਲਵਲ ਵੱਲ ਵਧ ਗਿਆ। ਟਿੱਡੀ ਦਲ ਬੇਵਰਲੇ ਪਾਰਕ, ਗਾਰਡਨ ਐਸਟੇਟ ਅਤੇ ਹੈਰੀਟੇਜ਼ ਸਿਟੀ ਤੋਂ ਇਲਾਵਾ ਦਿੱਲੀ ਨਾਲ ਲੱਗਦੀ ਸਰਹੱਦ 'ਤੇ ਸਿਕੰਦਰਪੁਰ ਦੀਆਂ ਇਮਾਰਤਾਂ ਦੇ ਉੱਪਰ ਵੀ ਦੇਖੇ ਗਏ। ਦੱਸਣਯੋਗ ਹੈ ਕਿ ਮਈ 'ਚ ਦੇਸ਼ 'ਚ ਟਿੱਡੀ ਦਲਾਂ ਨੇ ਪਹਿਲਾਂ ਰਾਜਸਥਾਨ 'ਚ ਹਮਲਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਫਸਲਾਂ ਨੂੰ ਨੁਕਸਾਨ ਪਹੁੰਚਾਇਆ।


author

DIsha

Content Editor

Related News