ਹਰਿਆਣਾ:JJP ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ

Thursday, Oct 17, 2019 - 02:33 PM (IST)

ਹਰਿਆਣਾ:JJP ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ

ਚੰਡੀਗੜ੍ਹ—ਹਰਿਆਣਾ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਨੇ ਅੱਜ ਭਾਵ ਵੀਰਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਡਾ. ਕੇ. ਸੀ. ਬਾਂਗੜ ਨੇ ਮੈਨੀਫੈਸਟੋ ਜਾਰੀ ਕੀਤਾ ਹੈ। ਪਾਰਟੀ ਨੇ ਮੈਨੀਫੈਸਟੋ ਨੂੰ 'ਜਨ ਸੇਵਾ ਪੱਤਰ' ਦਾ ਨਾਂ ਦਿੱਤਾ ਹੈ।

ਮੈਨੀਫੈਸਟੋ ਦੀਆਂ ਮੁੱਖ ਗੱਲਾਂ-
- 75 ਫੀਸਦੀ ਨੌਕਰੀਆਂ ਹਰਿਆਣਾ ਵਾਸੀਆਂ ਲਈ ਰਿਜ਼ਰਵ ਰੱਖਣ ਦਾ ਵਾਅਦਾ

-ਕਿਸਾਨਾਂ, ਛੋਟੇ ਦੁਕਾਨਦਾਰਾਂ ਦਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ ਹੋਵੇਗਾ ਅਤੇ ਜ਼ਮੀਨ ਦੀ ਨਿਲਾਮੀ ਬੰਦ ਹੋਵੇਗੀ।

-ਹਰ ਪਿੰਡ 'ਚ RO ਦਾ ਸ਼ੁੱਧ ਪਾਣੀ ਉਪਲੱਬਧ ਕਰਵਾਇਆ ਜਾਵੇਗਾ।

-ਪਿੰਡਾਂ ਅਤੇ ਸ਼ਹਿਰਾਂ 'ਚ ਕੋਚਿੰਗ ਸੈਂਟਰ

-ਲੜਕੀਆਂ ਲਈ ਮੁਫਤ ਸਿੱਖਿਆ

-ਨੌਜਵਾਨਾਂ ਨੂੰ ਬੇਰੁਜਗਾਰੀ ਭੱਤਾ

-ਕੁਰੂਕਸ਼ੇਤਰ 'ਚ ਸੰਤ ਰਵੀਦਾਸ ਦਾ ਦੇਸ਼ ਦਾ ਸਭ ਤੋਂ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ।

-ਮੋਟਰ ਵ੍ਹੀਕਲ ਐਕਟ 'ਚ ਬਦਲਾਅ ਕਰ ਚਲਾਨ ਦੀਆਂ ਦਰਾਂ ਨੂੰ ਘੱਟ ਕੀਤਾ ਜਾਵੇਗਾ।

- ਕਰਮਚਾਰੀਆਂ ਦੀਆਂ ਪੁਰਾਣੀ ਪੈਨਸ਼ਨਾਂ ਬਹਾਲ ਕੀਤੀਅਂ ਜਾਣਗੀਆਂ

- ਕਿਸਾਨਾਂ ਨੂੰ ਸਵੈ-ਰੋਜ਼ਗਾਰ ਲਈ ਜ਼ਮੀਨ ਦਾ ਸੀ. ਐੱਲ. ਯੂ ਮੁਫਤ ਦੇਵਾਂਗੇ

- ਸਮਾਜਿਕ ਸੁਰੱਖਿਆ ਲਈ ਪੈਨਸ਼ਨ 5100 ਰੁਪਏ

- ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਗਰੀਬਾਂ ਨੂੰ ਮੁਫਤ ਇਲਾਜ

 


author

Iqbalkaur

Content Editor

Related News