ਭਾਰੀ ਮੀਂਹ ਕਾਰਨ ਕੱਚਾ ਮਕਾਨ ਡਿੱਗਿਆ, 6 ਸਾਲ ਦੀ ਬੱਚੀ ਦੀ ਮੌਤ

Thursday, Jul 30, 2020 - 05:11 PM (IST)

ਭਾਰੀ ਮੀਂਹ ਕਾਰਨ ਕੱਚਾ ਮਕਾਨ ਡਿੱਗਿਆ, 6 ਸਾਲ ਦੀ ਬੱਚੀ ਦੀ ਮੌਤ

ਕਰਨਾਲ (ਭਾਸ਼ਾ)— ਹਰਿਆਣਾ ਦੇ ਕਰਨਾਲ ਵਿਚ ਕੇਹਰਵਾਲੀ ਪਿੰਡ 'ਚ ਭਾਰੀ ਮੀਂਹ ਤੋਂ ਬਾਅਦ ਇਕ ਕੱਚਾ ਮਕਾਨ ਡਿੱਗ ਗਿਆ, ਜਿਸ ਕਾਰਨ 6 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਤੜਕੇ ਵਾਪਰੀ। ਘਟਨਾ ਦੇ ਸਮੇਂ ਬੱਚੀ, ਉਸ ਦੇ ਮਾਪੇ ਅਤੇ ਪਰਿਵਾਰ ਦੇ ਹੋਰ ਮੈਂਬਰ ਸੁੱਤੇ ਹੋਏ ਸਨ। ਮਕਾਨ ਡਿੱਗਣ ਨਾਲ ਪਰਿਵਾਰ ਦੇ 4 ਮੈਂਬਰ ਅੰਦਰ ਦੀ ਦਬੇ ਗਏ ਆਵਾਜ ਸੁਣ ਕੇ ਪਿੰਡ ਵਾਲੇ ਦੌੜੇ। ਕਿਸੇ ਤਰ੍ਹਾਂ ਉਨ੍ਹਾਂ ਨੂੰ ਬਾਹਰ ਕੱਢਿਆ ਪਰ 6 ਸਾਲ ਦੀ ਬੱਚੀ ਦੀ ਮੌਤ ਹੋ ਗਈ।

ਓਧਰ ਕਰਨਾਲ ਦੇ ਮਧੂਬਨ ਪੁਲਸ ਥਾਣੇ ਦੇ ਇੰਸਪੈਕਟਰ ਤਰਸੇਮ ਚੰਦ ਨੇ ਕਿਹਾ ਕਿ ਘਨਟਾ ਵਿਚ ਬੱਚੀ ਦੀ ਮੌਤ ਹੋ ਗਈ। ਬੱਚੇ ਦੇ ਮਾਪਿਆਂ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਕ ਧੀ ਜੋ ਬਾਹਰ ਸੀ, ਉਹ ਬਚ ਗਈ। ਇਸ ਹਾਦਸੇ ਤੋਂ ਬਾਅਦ ਪਿੰਡ ਵਿਚ ਮਾਤਮ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।

ਉੱਥੇ ਹੀ ਜ਼ਿਲ੍ਹੇ ਭਰ ਵਿਚ ਪਏ ਤੇਜ਼ ਮੀਂਹ ਕਾਰਨ ਥਾਂ-ਥਾਂ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਂ 'ਤੇ ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਫਸ ਗਏ। ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਣ ਕਾਰਨ ਨਿਗਮ ਦੀ ਪੋਲ ਖੁੱਲ੍ਹ ਗਈ। ਮੀਂਹ ਅਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਭਾਰਤ ਦੇ ਕਈ ਹਿੱਸਿਆਂ- ਅਸਾਮ, ਬਿਹਾਰ,  ਮੁੰਬਈ, ਆਂਧਰਾ ਪ੍ਰਦੇਸ਼ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Tanu

Content Editor

Related News