ਕੋਰੋਨਾ ਵੈਕਸੀਨ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਖੱਟੜ ਨੇ ਕੇਜਰੀਵਾਲ ਸਿਰ ਮੜ੍ਹਿਆ ਦੋਸ਼

Monday, May 31, 2021 - 05:00 PM (IST)

ਕੋਰੋਨਾ ਵੈਕਸੀਨ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਖੱਟੜ ਨੇ ਕੇਜਰੀਵਾਲ ਸਿਰ ਮੜ੍ਹਿਆ ਦੋਸ਼

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਕੋਰੋਨਾ ਰੋਕੂ ਟੀਕਿਆਂ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਟੀਕਿਆਂ ਦੀ ਸਪਲਾਈ ਨੂੰ ਬਹੁਤ ਜਲਦੀ ਖ਼ਤਮ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਸੂਬੇ 'ਚ ਇਸ ਨੂੰ ਜ਼ਿਆਦਾ ਸਮੇਂ ਤੱਕ ਚਲਾਇਆ ਜਾ ਰਿਹਾ ਹੈ। ਟੀਕਿਆਂ ਦੇ ਕੰਟਰੋਲ ਵੰਡ 'ਤੇ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਕਿਹਾ ਕਿ ਹਰਿਆਣਾ ਕੋਲ ਟੀਕੇ ਦੀਆਂ ਖੁਰਾਕਾਂ ਹਨ ਪਰ ਬੀਤੇ ਕਈ ਦਿਨਾਂ ਤੋਂ ਇਸ ਨੂੰ ਘੱਟ ਗਿਣਤੀ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਜੂਨ ’ਚ ਦਿੱਲੀ ਨੂੰ ਮਿਲੇਗਾ ‘ਸਪੂਤਨਿਕ-ਵੀ’ ਟੀਕਾ

ਕੇਜਰੀਵਾਲ ਦਾ ਲਹਿਜਾ ਹਮੇਸ਼ਾ ਸ਼ਿਕਾਇਤੀ ਹੋਣ ਦਾ ਦਾਅਵਾ ਕਰਦੇ ਹੋਏ ਖੱਟੜ ਨੇ ਕਿਹਾ ਕਿ ਦਿੱਲੀ ਨੂੰ ਉਸ ਦੀ ਆਬਾਦੀ ਦੇ ਲਿਹਾਜ ਨਾਲ ਟੀਕੇ ਦੀਆਂ ਜ਼ਿਆਦਾ ਖੁਰਾਕਾਂ ਮਿਲ ਰਹੀਆਂ ਹਨ। ਆਪਣੇ ਸੂਬੇ ਦਾ ਉਦਾਹਰਣ ਦਿੰਦੇ ਹੋਏ ਅਤੇ ਇਕ ਤਰ੍ਹਾਂ ਨਾਲ ਟੀਕਿਆਂ ਦੇ ਕੰਟਰੋਲ ਵੰਡ ਨੂੰ ਸਵੀਕਾਰ ਕਰਦੇ ਹੋਏ ਖੱਟੜ ਨੇ ਕਿਹਾ,''ਅਸੀਂ (ਹਰਿਆਣਾ) ਵੀ ਇਕ ਦਿਨ 'ਚ 2 ਲੱਖ ਟੀਕੇ ਲਗਾ ਸਕਦੇ ਹਾਂ ਅਤੇ ਆਪਣਾ ਸਟਾਕ ਖ਼ਤਮ ਕਰ ਸਕਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਸਾਨੂੰ ਕਿੰਨਾ ਸਟਾਕ ਮਿਲ ਰਿਹਾ ਹੈ ਅਤੇ ਜੇਕਰ ਅਸੀਂ ਰੋਜ਼ਾਨਾ ਲੋਕਾਂ ਨੂੰ 50-60 ਹਜ਼ਾਰ ਖੁਰਾਕਾਂ ਲਗਾਉਂਦੇ ਰਹਿਣਗੇ ਤਾਂ ਇਹ (ਸਟਾਕ) ਚੱਲਦਾ ਰਹੇਗਾ।'' ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸੂਬਿਆਂ ਦੀ ਮਦਦ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ,''ਹੁਣ ਤੱਕ ਟੀਕਾਕਰਨ ਦੀਆਂ ਸਾਰੀਆਂ ਖੁਰਾਕਾਂ ਕੇਂਦਰ ਵੱਲ ਆ ਰਹੀਆਂ ਹਨ। ਦਿੱਲੀ ਦੀ ਆਬਾਦੀ 2 ਕਰੋੜ ਹੈ ਅਤੇ ਸਾਡੀ ਆਬਾਦੀ 2.90 ਕਰੋੜ।''

ਇਹ ਵੀ ਪੜ੍ਹੋ : ਭਾਜਪਾ ਦੇ ਹਮਲੇ ਦੇ ਬਾਵਜੂਦ ਕੋਰੋਨਾ ਟੀਕੇ ਦੀ ਮੰਗ ਕਰਦੇ ਰਹਿਣਗੇ ਅਰਵਿੰਦ ਕੇਜਰੀਵਾਲ : ਸਿਸੋਦੀਆ

ਉਨ੍ਹਾਂ ਕਿਹਾ,''ਜੇਕਰ ਅਸੀਂ ਇਸ ਅਨੁਪਾਤ ਨਾਲ ਦੇਖੀਏ ਤਾਂ ਦਿੱਲੀ ਨੂੰ ਟੀਕੇ ਦੀਆਂ 51 ਲੱਖ ਖੁਰਾਕਾਂ ਮਿਲ ਚੁਕੀਆਂ ਹਨ ਅਤੇ ਉਸ ਦੇ ਅਨੁਰੂਪ ਸਾਨੂੰ 74 ਤੋਂ 75 ਲੱਖ ਖੁਰਾਕਾਂ ਮਿਲਣੀਆਂ ਚਾਹੀਦੀਆਂ ਪਰ ਸਾਨੂੰ ਸਿਰਫ਼ 58 ਲੱਖ ਖੁਰਾਕਾਂ ਮਿਲੀਆਂ। ਜੇਕਰ ਕੋਈ ਪ੍ਰਤੀ 10 ਲੱਖ ਆਬਾਦੀ ਦੇ ਲਿਹਾਜ ਨਾਲ ਦੇਖੀਏ ਤਾਂ ਦਿੱਲੀ ਨੂੰ ਟੀਕੇ ਦੀ ਜ਼ਿਆਦਾ ਖੁਰਾਕਾਂ ਮਿਲੀਆਂ ਹਨ, ਜਦੋਂ ਕਿ ਹਰਿਆਣਾ ਨੂੰ ਘੱਟ ਖੁਰਾਕਾਂ ਮਿਲੀਆਂ।'' ਕੇਜਰੀਵਾਲ ਵਲੋਂ ਕੇਂਦਰ ਤੋਂ ਟੀਕੇ ਦੀ ਜ਼ਿਆਦਾ ਖੁਰਾਕ ਦਿੱਤੇ ਜਾਣ ਦੀ ਮੰਗ ਦਰਮਿਆਨ ਉਨ੍ਹਾਂ ਦੀ ਇਹ ਟਿੱਪਣੀ ਆਈ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ,''ਜੋ ਵੀ ਸਟਾਕ ਉਪਲੱਬਧ ਹੈ, ਉਸ ਨੂੰ ਪੂਰੇ ਦੇਸ਼ 'ਚ ਵੰਡਿਆ ਜਾਣਾ ਹੈ। ਸਿਰਫ਼ ਦਿੱਲੀ ਨੂੰ ਇਹ ਨਹੀਂ ਮਿਲ ਸਕਦਾ ਅਤੇ ਜੇਕਰ ਇਹ ਪੂਰੇ ਦੇਸ਼ ਨੂੰ ਮਿਲਣਾ ਹੈ, ਉਦੋ ਇਸ ਅਨੁਪਾਤਿਕ ਆਧਾਰ 'ਤੇ ਦਿੱਤਾ ਜਾਵੇਗਾ।'' ਖੱਟੜ ਨੇ ਕਿਹਾ ਕਿ ਹਰਿਆਣਾ ਸਮੇਤ ਕਈ ਸੂਬੇ ਗਲੋਬਲ ਟੈਂਡਰ ਜਾਰੀ ਕਰ ਕੇ ਵਿਦੇਸ਼ ਤੋਂ ਟੀਕਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ,''ਕੇਂਦਰ ਪਹਿਲਾਂ ਹੀ ਟੀਕਾ ਦੇ ਰਿਹਾ ਹੈ ਅਤੇ ਭਵਿੱਖ 'ਚ ਵੀ ਦਿੰਦਾ ਰਹੇਗਾ ਪਰ ਕੇਜਰੀਵਾਲ ਹਮੇਸ਼ਾ ਨਾਟਕ ਕਰਦੇ ਰਹਿੰਦੇ ਹਨ।''

ਇਹ ਵੀ ਪੜ੍ਹੋ : 7 ਮਹੀਨੇ ਦੇ ਬੱਚੇ ਦੀ ਕੁੱਟਮਾਰ ਕਰ ਰਹੀ ਮਾਂ ਦਾ ਵੀਡੀਓ ਵਾਇਰਲ, ਪੁਲਸ ਨੇ ਮਾਤਾ-ਪਿਤਾ ਨੂੰ ਸਮਝਾਇਆ


author

DIsha

Content Editor

Related News