ਹਰਿਆਣਾ ਸਰਕਾਰ ਜਲਦੀ ਸ਼ੁਰੂ ਕਰ ਸਕਦੀ ਹੈ ਬੱਸ ਸੇਵਾ, ਇਨ੍ਹਾਂ ਸੂਬਿਆਂ ਨੂੰ ਲਿਖੀ ਚਿੱਠੀ

05/19/2020 12:53:57 PM

ਚੰਡੀਗੜ੍ਹ-ਹਰਿਆਣਾ ਸਰਕਾਰ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਵਾਲੇ ਯਾਤਰੀਆਂ ਦੇ ਲਈ ਜਲਦੀ ਹੀ ਬੱਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਤਾਂ ਕਿ ਯਾਤਰੀਆਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਲਈ ਸੂਬਾ ਸਰਕਾਰ ਨੇ ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ , ਉਤਰਾਂਖੰਡ ਤੋਂ ਇਲਾਵਾ ਚੰਡੀਗੜ੍ਹ ਕੇਂਦਰ ਸ਼ਾਸਿਤ ਸੂਬਿਆਂ ਨੂੰ ਚਿੱਠੀ ਲਿਖੀ ਹੈ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਦਫਤਰ ਤੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਕਾਰਨ ਹਰਿਆਣਾ ਸਮੇਤ ਪੂਰੇ ਦੇਸ਼ 'ਚ ਲਾਕਡਾਊਨ ਲਾਗੂ ਰਿਹਾ ਹੈ। 

PunjabKesari

ਦੱਸਣਯੋਗ ਹੈ ਕਿ ਲਗਭਗ 2 ਮਹੀਨਿਆਂ ਤੱਕ ਪਬਲਿਕ ਟਰਾਂਸਪੋਰਟ ਬੰਦ ਰਹਿਣ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੋਰ ਸੂਬਿਆਂ ਦੇ ਲਈ ਪਬਲਿਕ ਟਰਾਂਸਪੋਰਟ ਸੇਵਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲ ਸਕੇਗੀ। ਕੋਰੋਨਾ ਮਹਾਮਾਰੀ ਦੇ ਕਾਰਨ ਹਰਿਆਣਾ ਸਮੇਤ ਪੂਰੇ ਦੇਸ਼ 'ਚ ਲਾਕਡਾਊਨ ਨੂੰ ਲਾਗੂ ਕੀਤਾ ਗਿਆ ਸੀ। ਇਸ ਦਾ ਚੌਥੀ ਵਾਰ 13 ਦਿਨਾਂ ਦੇ ਲਈ ਵਿਸਥਾਰ ਕੀਤਾ ਗਿਆ ਹੈ। ਇਹ ਲਾਕਡਾਊਨ 31 ਮਈ ਤੱਕ ਜਾਰੀ ਰਹੇਗਾ। ਦਰਅਸਲ ਕੋਰੋਨਾ ਇਨਫੈਕਸ਼ਨ ਦੀ ਚੇਨ ਨੂੰ ਰੋਕਣ ਲਈ ਇਸ ਤਰ੍ਹਾ ਦਾ ਸਖਤ ਫੈਸਲਾ ਸਰਕਾਰ ਨੇ ਲਿਆ ਸੀ।


Iqbalkaur

Content Editor

Related News