ਜਬਰੀ ਧਰਮ ਪਰਿਵਰਤਨ ਰੋਕਣ ਨੂੰ ਹਰਿਆਣਾ ਸਰਕਾਰ ਨੇ ਚੁੱਕਿਆ ਵੱਡਾ ਕਦਮ, ਬਣਾਈ STF
Thursday, Aug 26, 2021 - 03:14 AM (IST)
ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਜਬਰੀ ਧਰਮ ਪਰਿਵਰਤਨ 'ਤੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਲਈ ਐੱਸ.ਟੀ.ਐੱਫ. (STF) ਗਠਿਤ ਕੀਤੀ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਹ ਜਾਣਕਾਰੀ ਦਿੱਤੀ। ਉਥੇ ਹੀ ਜਾਣਕਾਰੀ ਮੁਤਾਬਕ ਜਬਰੀ ਧਰਮ ਪਰਿਵਰਤਨ ਮਾਮਲੇ ਵਿੱਚ ਮੇਵਾਤ ਤੋਂ ਦੋ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਕਵੀ ਮੁਨੱਵਰ ਰਾਣਾ ਦਾ ਪੁੱਤਰ ਗ੍ਰਿਫਤਾਰ, CCTV 'ਚ ਸ਼ੂਟਰਾਂ ਨਾਲ ਆਇਆ ਸੀ ਨਜ਼ਰ
ਜਬਰੀ ਧਰਮ ਪਰਿਵਰਤਨ ਦਾ ਮਾਮਲਾ ਹਰਿਆਣਾ ਵਿੱਚ ਕਾਫ਼ੀ ਜ਼ਿਆਦਾ ਚਰਚਾ ਵਿੱਚ ਬਣਿਆ ਰਹਿੰਦਾ ਹੈ। ਬੀਤੇ ਦਿਨੀਂ ਵੱਖ-ਵੱਖ ਸੂਬਿਆਂ ਵਿੱਚ ਹੋਏ ਜਬਰੀ ਧਰਮ ਪਰਿਵਰਤਨ ਨੂੰ ਲੈ ਕੇ ਗ੍ਰਿਫਤਾਰੀਆਂ ਦਾ ਜੁੜਾਅ ਹਰਿਆਣਾ ਤੋਂ ਵੀ ਦੇਖਣ ਨੂੰ ਮਿਲਿਆ ਸੀ। ਹਾਲ ਹੀ ਵਿੱਚ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਉਮਰ ਗੌਤਮ ਅਤੇ ਮੁਫਤੀ ਜਹਾਂਗੀਰ ਕਾਸਮੀ ਦੀ ਪਹਿਲੀ ਗ੍ਰਿਫਤਾਰੀ ਤੋਂ ਬਾਅਦ ਏ.ਟੀ.ਐੱਸ. ਨੇ ਗੁਜਰਾਤ ਦੇ ਵਡੋਦਰਾ ਤੋਂ ਹਵਾਲਾ ਰੈਕੇਟ ਤੋਂ ਫੰਡਿੰਗ ਕਰਨ ਵਾਲੇ ਸਲਾਉੱਦੀਨ, ਮਹਾਰਾਸ਼ਟਰ ਦੇ ਨਾਗਪੁਰ ਤੋਂ ਕੌਸਰ, ਐਡਮ ਅਤੇ ਡਾਕਟਰ ਅਰਸਲਾਨ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ - ਅਮਰੀਕਾ ਆਖਰੀ ਸਮੇਂ ਤੱਕ ਕਾਬੁਲ ਤੋਂ ਲੋਕਾਂ ਨੂੰ ਕੱਢਣਾ ਜਾਰੀ ਰੱਖੇਗਾ: ਪੇਂਟਾਗਨ
ਇਨ੍ਹਾਂ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਯੂ.ਪੀ. ਏ.ਟੀ.ਐੱਸ. ਨੇ ਹਰਿਆਣਾ ਦੇ ਮੰਨੂ ਯਾਦਵ ਉਰਫ ਅਬਦੁਲ ਮੰਨਾਨ, ਮਹਾਰਾਸ਼ਟਰ ਦੇ ਇਰਫਾਨ ਸ਼ੇਖ ਅਤੇ ਰਾਹੁਲ ਭੋਲ਼ਾ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ - ਬਿਹਾਰ 'ਚ ਟਲਿਆ ਵੱਡਾ ਹਾਦਸਾ : ਚਿਨੂਕ ਹੈਲੀਕਾਪਟਰ ਦੀ ਖੇਤ 'ਚ ਹੋਈ ਐਮਰਜੈਂਸੀ ਲੈਂਡਿੰਗ
ਲਵ ਜਿਹਾਦ ਸ਼ਬਦ 'ਤੇ ਇਤਰਾਜ਼ ਜਤਾ ਚੁੱਕੇ ਹਨ ਚੌਟਾਲਾ
ਧਰਮ ਪਰਿਵਰਤਨ ਮੁੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਵਿੱਚ ਗਰਮਾ ਗਰਮੀ ਦਾ ਮਾਹੌਲ ਬਣਿਆ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਨੇਤਾ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਿਧਾਨਸਭਾ ਵਿੱਚ ਲਿਆਏ ਜਾ ਰਹੇ ਐਂਟੀ ਲਵ ਜਿਹਾਦ ਕਾਨੂੰਨ ਬਾਰੇ ਕਿਹਾ ਕਿ ਉਹ ਲਵ ਜਿਹਾਦ ਸ਼ਬਦ ਤੋਂ ਸਹਿਮਤ ਨਹੀਂ ਹਨ, ਜਿਸ ਦਾ ਇਸਤੇਮਾਲ ਮੁਸਲਮਾਨ ਨੌਜਵਾਨਾਂ ਦੁਆਰਾ ਹਿੰਦੂ ਲੜਕੀਆਂ ਨਾਲ ਪ੍ਰੇਮ ਕਰਨ ਦੇ ਹਵਾਲੇ ਵਿੱਚ ਕੀਤਾ ਜਾਂਦਾ ਹੈ। ਚੌਟਾਲਾ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਕਾਨੂੰਨ ਹੋ ਜੋ ਕਿ ਜ਼ਬਰਦਸਤੀ ਕੀਤੇ ਜਾਣ ਵਾਲੇ ਧਰਮ ਪਰਿਵਰਤਨ ਦੀ ਜਾਂਚ ਕਰਦਾ ਹੋਵੇ ਤਾਂ ਅਸੀਂ ਇਸ ਦਾ ਸਮਰਥਨ ਕਰਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।