ਦਿੱਲੀ ''ਚ ਕੋਰੋਨਾ ਵਿਸਫੋਟ ਤੋਂ ਡਰਿਆ ਹਰਿਆਣਾ, ਸਰਹੱਦਾਂ ਕੀਤੀਆਂ ਸੀਲ

05/30/2020 11:30:47 AM

ਨਵੀਂ ਦਿੱਲੀ-ਦੁਨੀਆ ਭਰ ਦੇ ਦੇਸ਼ਾਂ ਦੇ ਨਾਲ-ਨਾਲ ਭਾਰਤ 'ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਦੇਸ਼ ਦੇ ਕੁਝ ਸੂਬਿਆਂ 'ਚ ਤਾਂ ਕੋਰੋਨਾ ਵਾਇਰਸ ਕਹਿਰ ਬਣ ਕੇ ਟੁੱਟਿਆ ਹੈ। ਦਿੱਲੀ ਵੀ ਅਜਿਹੇ ਸੂਬਿਆਂ 'ਚ ਸ਼ਾਮਲ ਹੈ। ਦੇਸ਼ ਦੀ ਰਾਜਧਾਨੀ 'ਚ ਪਿਛਲੇ ਦੋ ਦਿਨਾਂ ਤੋਂ ਕੋਰੋਨਾਵਾਇਰਸ ਪੀੜਤ 1000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ 'ਚ ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ।

PunjabKesari

ਜ਼ਰੂਰੀ ਕੰਮਾਂ ਨਾਲ ਜੁੜੇ ਲੋਕਾਂ ਨੂੰ ਛੱਡ ਦਿਓ ਤਾਂ ਦਿੱਲੀ ਤੋਂ ਆਉਣ ਵਾਲੇ ਕਿਸੇ ਵੀ ਵਾਹਨ ਨੂੰ ਹਰਿਆਣਾ 'ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਵਾਹਨ ਦੀ ਵਰਤੋਂ ਕਰ ਰਹੇ ਹਰ ਵਿਅਕਤੀ ਦੀ ਆਈ.ਡੀ. ਅਤੇ ਪਾਸ ਦੀ ਪੁਲਸ ਸਖਤਾਈ ਨਾਲ ਜਾਂਚ ਕਰ ਰਹੀ ਹੈ। ਇਸ ਦੇ ਕਾਰਨ ਦਿੱਲੀ ਅਤੇ ਹਰਿਆਣਾ ਦੇ ਸਰਹੱਦਾਂ 'ਤੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਹ ਖਬਰ ਸਾਹਮਣੇ ਆਈ ਸੀ ਕਿ ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਹਰਿਆਣਾ ਪੁਲਸ ਨੇ ਮਜ਼ਦੂਰਾਂ ਨੂੰ ਰੋਕ ਦਿੱਤਾ। ਪੁਲਸ ਦਿੱਲੀ ਤੋਂ ਆ ਰਹੇ ਮਜ਼ਦੂਰਾਂ ਨੂੰ ਗੁਰੂਗ੍ਰਾਮ 'ਚ ਦਾਖਲ ਨਹੀਂ ਹੋਣ ਦੇ ਰਹੀ ਸੀ। ਕਈ ਮਜ਼ਦੂਰਾਂ ਦੇ ਕੋਲ ਪਾਸ ਕਾਰਡ ਵੀ ਸੀ। ਮਜ਼ਦੂਰਾਂ ਦਾ ਦੋਸ਼ ਸੀ ਕਿ ਉਹ ਸਾਈਕਲ ਰਾਹੀਂ ਜਾ ਰਹੇ ਸੀ ਇਸ ਲਈ ਉਨ੍ਹਾਂ ਨੂੰ ਰੋਕਿਆ ਗਿਆ ਜਦਕਿ ਮੋਟਰਸਾਈਕਲ ਵਾਲਿਆਂ ਨੂੰ ਨਹੀਂ ਰੋਕਿਆ ਜਾ ਰਿਹਾ। ਇਸ ਮਾਮਲੇ 'ਚ ਗੁਰੂਗ੍ਰਾਮ ਪੁਲਸ ਕੁਝ ਨਹੀਂ ਬੋਲ ਰਹੀ ਸੀ। ਸ਼ੁੱਕਰਵਾਰ ਨੂ ਪੁਲਸ ਸਿਰਫ ਇੰਨਾ ਕਹਿ ਰਹੀ ਸੀ ਕਿ ਤੁਹਾਡੇ ਕੋਲ ਕਰਫਿਊ ਪਾਸ ਹੋਣ ਦੇ ਬਾਵਜੂਦ ਵੀ ਅਸੀਂ ਕਿਸੇ ਨੂੰ ਗੁਰੂਗ੍ਰਾਮ 'ਚ ਦਾਖਲ ਨਹੀਂ ਹੋਣ ਦੇਵਾਂਗੇ। ਦਿੱਲੀ ਪੁਲਸ ਨੇ ਸਾਰੇ ਮਜ਼ਦੂਰਾਂ ਨੂੰ ਆਪਣੇ-ਆਪਣੇ ਘਰ ਵਾਪਸ ਜਾਣ ਲਈ ਬੋਲ ਦਿੱਤਾ ਸੀ।


Iqbalkaur

Content Editor

Related News