ਦੀਵਾਲੀ ਮੌਕੇ ਹਰਿਆਣਾ ਸਰਕਾਰ ਨੇ ਦਿੱਤਾ ਤੋਹਫ਼ਾ, ਪੈਟਰੋਲ-ਡੀਜ਼ਲ ’ਤੇ ਘਟਾਇਆ ਵੈਟ
Thursday, Nov 04, 2021 - 01:44 PM (IST)
ਚੰਡੀਗੜ੍ਹ (ਭਾਸ਼ਾ)— ਦੀਵਾਲੀ ’ਤੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਹਰਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹਰਿਆਣਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾਉਣ ਦਾ ਫ਼ੈਸਲਾ ਲਿਆ ਹੈ। ਹਰਿਆਣਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 12 ਰੁਪਏ ਪ੍ਰਤੀ ਲਿਟਰ ਸਸਤਾ ਕੀਤਾ ਹੈ। ਮੁੱਖ ਮੰਤਰੀ ਖੱਟੜ ਨੇ ਟਵਿੱਟਰ ’ਤੇ ਇਸ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਦੀਵਾਲੀ ਦਾ ਤੋਹਫਾ: ਸਰਕਾਰ ਨੇ ਪੈਟਰੋਲ 'ਤੇ 5 ਅਤੇ ਡੀਜ਼ਲ 'ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਇਆ
ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਮੌਕੇ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਮੀ ਦਾ ਐਲਾਨ ਕੀਤਾ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਦੀ ਦਰ ਵੀ ਘੱਟ ਕਰ ਦਿੱਤੀ ਹੈ। ਹੁਣ ਪੂਰੇ ਹਰਿਆਣਾ ਵਿਚ ਪੈਟਰੋਲ ਅਤੇ ਡੀਜ਼ਲ ਦੋਵੇਂ 12 ਰੁਪਏ ਪ੍ਰਤੀ ਲਿਟਰ ਸਸਤੇ ਹੋਣਗੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਦੀਵਾਲੀ ਮੌਕੇ ਫ਼ੌਜੀਆਂ ਵਿਚਾਲੇ ਪੁੱਜੇ PM ਮੋਦੀ, ਕਿਹਾ- ‘ਪਰਿਵਾਰ ’ਚ ਆਇਆ ਹਾਂ’
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਿਚ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਨਾਲ ਤੇਲ ਦੀਆਂ ਖ਼ੁਦਰਾਂ ਦਰਾਂ ਰਿਕਾਰਡ ਉੱਚਾਈਆਂ ਤੋਂ ਹੇਠਾਂ ਆ ਗਈਆਂ ਹਨ। ਕੀਮਤਾਂ ਘੱਟ ਕਰ ਕੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ। ਕੀਮਤਾਂ ਦੇ ਵੱਧਣ ਨਾਲ ਲੋਕਾਂ ਦੀ ਜੇਬ ’ਤੇ ਵੱਡਾ ਅਸਰ ਪਿਆ। ਹਰ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਸਨ। ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ 110 ਦੇ ਕਰੀਬ ਪਹੁੰਚ ਗਈ ਸੀ।
ਇਹ ਵੀ ਪੜ੍ਹੋ : 12 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਨਗਰੀ ਅਯੁੱਧਿਆ, ਬਣਿਆ ਵਿਸ਼ਵ ਰਿਕਾਰਡ