ਖੱਟੜ ਸਰਕਾਰ ਦਾ ਨਵਾਂ ਫਰਮਾਨ, ਸੰਸਦ ਮੈਬਰਾਂ ਅਤੇ ਵਿਧਾਇਕਾਂ ਨੂੰ ਖੜ੍ਹੇ ਹੋ ਕੇ ਸਨਮਾਨ ਦੇਣ ਅਧਿਕਾਰੀ
Tuesday, Jun 19, 2018 - 06:16 PM (IST)

ਹਰਿਆਣਾ— ਹਰਿਆਣਾ ਸਰਕਾਰ ਆਏ ਦਿਨ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੀ ਹੈ। ਹੁਣ ਖੱਟੜ ਸਰਕਾਰ ਨੇ ਇਕ ਹੋਰ ਨਵਾਂ ਫਰਮਾਨ ਜਾਰੀ ਕੀਤਾ ਹੈ। ਜਿਸ 'ਚ ਕਿਹਾ ਗਿਆ ਹੈ ਕਿ ਸੰਸਦ ਮੈਬਰਾਂ ਅਤੇ ਵਿਧਾਇਕਾਂ ਦਾ ਸਰਕਾਰੀ ਅਫਸਰਾ ਖੜ੍ਹੇ ਹੋ ਕੇ ਸਵਾਗਤ ਕਰਨ। ਹਰਿਆਣਾ ਦੇ ਚੀਫ ਸੈਕ੍ਰੇਟਰੀ ਦੇ ਦਫਤਰ ਤੋਂ ਜਾਰੀ ਕੀਤੇ ਗਏ ਇਸ ਸਰਕੁਲਰ 'ਚ ਸਰਕਾਰੀ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੰਸਦ ਮੈਬਰਾਂ ਅਤੇ ਵਿਧਾਇਕਾਂ ਦੇ ਸਨਮਾਨ 'ਚ ਆਪਣੀ ਕੁਰਸੀ ਤੋਂ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਉਚਿਤ ਇੱਜ਼ਤ ਦੇ ਕੇ ਜ਼ਰੂਰੀ ਜਾਣਕਾਰੀ ਅਤੇ ਸਰਕਾਰੀ ਕੰਮ 'ਚ ਮਦਦ ਕਰਨ।
ਇੰਨਾ ਹੀ ਨਹੀਂ ਇਸ ਸਰਕੁਲਰ 'ਚ ਸਰਕਾਰੀ ਅਫਸਰਾਂ ਨੂੰ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਬਰਾਂ ਦੀ ਫੋਨ ਕਾਲ ਨੂੰ ਨਜ਼ਰਅੰਦਾਜ ਨਾ ਕਰਨ ਅਤੇ ਵਿਅਸਥ ਹੋਣ ਦੀ ਸਥਿਤੀ 'ਚ ਐਸ.ਐਮ.ਐਸ ਦੇ ਜ਼ਰੀਏ ਤੁਰੰਤ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਇਲਾਵਾ ਸਾਰੇ ਅਧਿਕਾਰੀਆਂ ਨੂੰ ਭਾਸ਼ਾ ਵੀ ਬਹੁਤ ਸਰਲ ਹੋਵੇ। ਉਨ੍ਹਾਂ ਦੀਆਂ ਸਾਰੀਆਂ ਅਪੀਲਾਂ ਨੂੰ ਧਿਆਨ ਨਾਲ ਸੁਣਿਆ ਜਾਵੇ। ਸਰਕੁਲਰ 'ਚ ਅਧਿਕਾਰੀਆਂ ਨੂੰ ਹਿਦਾਇਤ ਦਿੰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦੇ ਖੇਤਰ 'ਚ ਕੋਈ ਪ੍ਰੋਗਰਾਮ ਹੋਵੇ ਤਾਂ ਸੰਸਦ ਮੈਂਬਰ ਨੂੰ ਜ਼ਰੂਰ ਬੁਲਾਉਣ ਅਤੇ ਉਨ੍ਹਾਂ ਨੂੰ ਸੁਵਿਧਾਜਨਕ ਸੀਟ ਦੇਣ। ਜੇਕਰ ਇਕ ਸੰਸਦ ਦਾ ਚੋਣ ਖੇਤਰ ਦੋ ਜ਼ਿਲਿਆਂ 'ਚ ਪੈਂਦਾ ਹੈ ਤਾਂ ਅਧਿਕਾਰੀ ਦੋਵੇਂ ਜ਼ਿਲਿਆਂ 'ਚ ਸੰਸਦ ਮੈਂਬਰ ਨੂੰ ਬੁਲਾਉਣ।