ਜਨਮਦਿਨ ਮਨਾਉਣ ਜਾ ਰਹੇ 4 ਦੋਸਤਾਂ ਦੀ ਬਾਈਕ ਬਲਦ ਨਾਲ ਟਕਰਾਈ, 2 ਦੀ ਮੌਤ
Monday, Aug 17, 2020 - 05:14 PM (IST)
ਹਿਸਾਰ- ਹਰਿਆਣਾ ਦੇ ਫਤਿਹਾਬਾਦ 'ਚ ਐਤਵਾਰ ਰਾਤ ਸੜਕ 'ਤੇ ਖੜ੍ਹੇ ਬਲਦ ਨਾਲ 2 ਬਾਈਕਾਂ ਟਕਰਾਉਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਰਸਾ ਰੋਡ 'ਤੇ 2 ਬਾਈਕਾਂ ਸੜਕ ਦੇ ਵਿਚੋ-ਵਿਚ ਖੜ੍ਹੇ ਬਲਦ ਨਾਲ ਜਾ ਟਕਰਾਈਆਂ, ਜਿਸ ਨਾਲ ਦੋਸਤ ਦਾ ਜਨਮਦਿਨ ਮਨਾਉਣ ਦੇ ਰਹੇ ਨੌਜਵਾਨਾਂ 'ਚ ਰਾਹੁਲ (24) ਅਤੇ ਉਸ ਦੇ ਪਿੱਛੇ ਬੈਠੇ ਅਮਿਤ ਦੀ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ 'ਚ ਦੂਜੀ ਬਾਈਕ 'ਤੇ ਸਵਾਰ 2 ਨੌਜਵਾਨ ਜ਼ਖਮੀ ਹੋ ਗਏ।
ਇਨ੍ਹਾਂ ਨੂੰ ਵੀ ਹਿਸਾਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬਾਈਕਾਂ ਦੀ ਟੱਕਰ ਨਾਲ ਬਲਦ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਸਟੈਂਡ ਫਤਿਹਾਬਾਦ ਪੁਲਸ ਚੌਕੀ ਦੇ ਇੰਚਾਰਜ ਮਹੇਂਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਸੇਤੀਆ ਪੈਲੇਸ ਸੜਕ ਹਾਦਸਾ ਹੋਇਆ ਸੀ। ਜਿਸ 'ਚ ਇਕ ਨੌਜਵਾਨ ਰਾਹੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸੋਮਵਾਰ ਦੁਪਹਿਰ ਅਮਿਤ ਨੇ ਵੀ ਦਮ ਤੋੜ ਦਿੱਤਾ।