ਅੰਬਾਲਾ ਏਅਰਬੇਸ ਪੁੱਜੇ ਰਾਫੇਲ ਲੜਾਕੂ ਜਹਾਜ਼, 'ਵਾਟਰ ਸੈਲਿਊਟ' ਨਾਲ ਹੋਇਆ ਸਵਾਗਤ

7/29/2020 3:18:19 PM

ਅੰਬਾਲਾ— ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ ਨੇ ਬੁੱਧਵਾਰ ਯਾਨੀ ਕਿ ਅੱਜ ਭਾਰਤ ਪਹੁੰਚ ਗਏ ਹਨ। ਆਖਰਕਾਰ ਚਿਰਾਂ ਦੀ ਉਡੀਕ ਤੋਂ ਬਾਅਦ ਲੜਾਕੂ ਜਹਾਜ਼ ਭਾਰਤ ਪਹੁੰਚ ਹੀ ਗਏ ਹਨ। ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਅੰਬਾਲਾ ਏਅਰਬੇਸ 'ਤੇ ਲੈਂਡਿੰਗ ਕੀਤੀ ਹੈ। ਅੰਬਾਲਾ ਵਿਚ ਜਹਾਜ਼ਾਂ ਨੂੰ ਵਾਟਰ ਸੈਲਿਊਟ ਦਿੱਤਾ ਗਿਆ। ਫਰਾਂਸ ਵਲੋਂ 5 ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਭਾਰਤ ਨੂੰ ਦਿੱਤੀ ਗਈ ਹੈ। ਕੁੱਲ 36 ਜਹਾਜ਼ਾਂ ਦੀ ਡਿਲਿਵਰੀ 'ਚ ਇਹ ਪਹਿਲੀ ਖੇਪ ਹੈ। ਦੱਸ ਦੇਈਏ ਕਿ 5 ਰਾਫੇਲ ਲੜਾਕੂ ਜਹਾਜ਼ਾਂ ਨਾਲ 2 ਸੁਕੋਈ ਐੱਸ.ਯੂ-30ਐੱਮ. ਕੇ. ਐੱਲ. ਵੀ ਉਨ੍ਹਾਂ ਦੀ ਸੁਰੱਖਿਆ ਲਈ ਨਾਲ ਪੁੱਜੇ ਹਨ।

PunjabKesari
ਦੱਸ ਦੇਈਏ ਕਿ ਰਾਫੇਲ ਲੜਾਕੂ ਜਹਾਜ਼ਾਂ ਨੇ ਸੋਮਵਾਰ ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਯੂ. ਏ. ਈ. ਰੁੱਕੇ ਅਤੇ ਉੱਥੋਂ ਹੀ ਭਾਰਤ ਆਏ ਹਨ। ਅੰਬਾਲਾ ਏਅਰਬੇਸ 'ਤੇ ਜਹਾਜ਼ਾਂ ਦੇ ਸਵਾਗਤ ਲਈ ਏਅਰ ਚੀਫ਼ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਇਨ੍ਹਾਂ ਨੂੰ ਰਿਸੀਵ ਕੀਤਾ। ਇਸ ਮੌਕੇ 'ਤੇ ਏਅਰ ਚੀਫ਼ ਮਾਰਸ਼ਲ ਬੀ. ਐੱਸ. ਧਨੋਆ ਵੀ ਮੌਜੂਦ ਰਹੇ। ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਲੋਕਾਂ ਨੂੰ ਵੀਡੀਓਗ੍ਰਾਫ਼ੀ ਅਤੇ ਤਸਵੀਰਾਂ ਖਿੱਚਣ 'ਤੇ ਰੋਕ ਲਾ ਦਿੱਤੀ ਗਈ। 

PunjabKesari
ਦੱਸਣਯੋਗ ਹੈ ਕਿ ਭਾਰਤ ਨੇ ਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਸਤੰਬਰ 2016 'ਚ ਕਰਾਰ ਕੀਤਾ ਸੀ। ਪੈਰਿਸ 'ਚ ਭਾਰਤੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ 'ਤੇ ਪੂਰੀ ਹੋ ਗਈ ਹੈ ਅਤੇ ਇਨ੍ਹਾਂ 'ਚੋਂ 5 ਜਹਾਜ਼ ਸਿਖਲਾਈ ਮਿਸ਼ਨ ਲਈ ਫਰਾਂਸ ਵਿਚ ਹੀ ਰੁੱਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ। 

PunjabKesari
ਆਓ ਜਾਣਦੇ ਹਾਂ ਰਾਫੇਲ ਲੜਾਕੂ ਜਹਾਜ਼ ਬਾਰੇ ਕੁਝ ਖ਼ਾਸ ਗੱਲਾਂ—
ਟਾਪ ਸਪੀਡ- 2,130 ਕਿਲੋਮੀਟਰ/ਘੰਟਾ
ਰੇਂਜ— 3,700 ਕਿਲੋਮੀਟਰ
ਵਜ਼ਨ— 24,500 ਕਿਲੋ
ਉਡਾਣ— 5.30 ਮੀਟਰ
ਲੰਬਾਈ— 15.30 ਮੀਟਰ
ਵਿੰਗ ਸਪੈਨ— 10.90 ਕਿਲੋਮੀਟਰ/ਘੰਟਾ

PunjabKesari
ਕਈ ਮਾਹਰ ਭਾਰਤੀ ਰਾਫੇਲ ਨੂੰ ਚੀਨ ਦੇ ਜੇ-20 ਦੇ ਟੱਕਰ ਦਾ ਮੰਨ ਰਹੇ ਹਨ। ਸਟੀਲਥ ਕੈਟਗਰੀ ਦਾ ਚੀਨੀ ਲੜਾਕੂ ਜਹਾਜ਼ ਬਾਰੇ ਅਜੇ ਦੁਨੀਆ ਨੂੰ ਓਨੀ ਜਾਣਕਾਰੀ ਨਹੀਂ ਹੈ, ਜਿੰਨੀ ਰਾਫੇਲ ਬਾਰੇ ਹੈ।  2,130 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਇਹ ਰਾਫੇਲ ਦੂਜੇ ਲੜਾਕੂ ਜਹਾਜ਼ਾਂ ਤੋਂ ਵੱਖਰਾ ਹੈ। ਰੇਡਾਰ ਤੋਂ ਬੱਚਣ ਦੀ ਸਮਰੱਥਾ ਅਤੇ ਦੂਰ ਤੋਂ ਦੁਸ਼ਮਾਂ 'ਤੇ ਬਾਜ ਜਿਹੀ ਨਜ਼ਰ ਰੱਖਦੇ ਹੋਏ ਹਮਲਾ ਕਰਨ ਵਿਚ ਰਾਫੇਲ ਨੂੰ ਮਹਾਰਤ ਹਾਸਲ ਹੈ।


Tanu

Content Editor Tanu