ਅੰਧਵਿਸ਼ਵਾਸੀ ਪਿਤਾ ਦੀ ਹੈਵਾਨੀਅਤ: ਤਾਂਤ੍ਰਿਕ ਦੇ ਕਹਿਣ ''ਤੇ 5 ਬੱਚਿਆਂ ਦਾ ਕੀਤਾ ਕਤਲ

Friday, Jul 24, 2020 - 05:36 PM (IST)

ਅੰਧਵਿਸ਼ਵਾਸੀ ਪਿਤਾ ਦੀ ਹੈਵਾਨੀਅਤ: ਤਾਂਤ੍ਰਿਕ ਦੇ ਕਹਿਣ ''ਤੇ 5 ਬੱਚਿਆਂ ਦਾ ਕੀਤਾ ਕਤਲ

ਜੀਂਦ (ਅਨਿਲ) : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਡਿਡਵਾੜਾ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਹੈਵਾਨ ਪਿਤਾ ਨੇ ਤਾਂਤ੍ਰਿਕ ਦੇ ਕਹਿਣ 'ਤੇ ਆਪਣੇ 5 ਬੱਚਿਆਂ ਦਾ ਕਤਲ ਕਰ ਦਿੱਤਾ। ਜੁੰਮਾ ਦੇ ਸਾਰੇ ਬੱਚਿਆਂ ਦੀ ਉਮਰ 11 ਸਾਲ ਤੋਂ ਘੱਟ ਸੀ। ਦੋਸ਼ੀ ਦੀਆਂ 3 ਧੀਆਂ ਅਤੇ 2 ਪੁੱਤਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨੇ ਪੰਚਾਇਤ ਦੇ ਸਾਹਮਣੇ ਆਪਣਾ ਗੁਨਾਹ ਮੰਨਦੇ ਹੋਏ ਕਿਹਾ ਕਿ ਉਸ ਨੇ ਗਰੀਬੀ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਤਾਂਤ੍ਰਿਕ ਦੇ ਕਹਿਣ 'ਤੇ ਅਜਿਹਾ ਕੀਤਾ ਹੈ। ਪੰਚਾਇਤ ਪ੍ਰਤੀਨਿਧੀਆਂ ਅਤੇ ਪਿੰਡ ਦੇ ਲੋਕਾਂ ਨੇ ਪੁਲਸ ਨੂੰ ਸੱਦ ਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੋਸ਼ੀ ਨੂੰ ਫੜਨ ਦੀ ਪੁਸ਼ਟੀ ਦੇਰ ਰਾਤ ਜੀਂਦ ਦੇ ਐਸ.ਪੀ. ਅਸ਼ਵਨੀ ਸ਼ੈਣਵੀ ਨੇ ਕੀਤੀ। ਮਾਮਲੇ ਦਾ ਖ਼ੁਲਾਸਾ ਹੋਣ ਦੇ ਬਾਅਦ ਪੂਰੇ ਜ਼ਿਲ੍ਹੇ ਵਿਚ ਸਨਸਨੀ ਫੈਲ ਗਈ ਕਿ ਆਖ਼ਰ ਕੋਈ ਪਿਤਾ ਅਜਿਹਾ ਕਿਵੇਂ ਕਰ ਸਕਦਾ ਹੈ। ਪੁਲਸ ਫਿਲਹਾਲ ਇਸ ਗੱਲ ਦਾ ਪਤਾ ਕਰਨ ਵਿਚ ਜੁੱਟ ਗਈ ਹੈ ਕਿ ਇਸ ਕਤਲ ਕਾਂਡ ਵਿਚ ਹੋਰ ਕੌਣ-ਕੌਣ ਸ਼ਾਮਲ ਹੈ।

ਇਹ ਵੀ ਪੜ੍ਹੋ: ਰਿਸ਼ਤੇ ਹੋਏ ਸ਼ਰਮਸਾਰ: ਪੁੱਤਰ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਚਾਚੇ ਨੇ ਭਤੀਜੀ ਨੂੰ ਜਿੰਦਾ ਸਾੜਿਆ


author

cherry

Content Editor

Related News