ਹਰਿਆਣਾ ’ਚ 5 ਜੁਲਾਈ ਤੱਕ ਵਧਾਈ ਗਈ ਤਾਲਾਬੰਦੀ, ਜਾਣੋ ਕਿੰਨੀ ਮਿਲੇਗੀ ਛੋਟ

Sunday, Jun 27, 2021 - 03:52 PM (IST)

ਹਰਿਆਣਾ ’ਚ 5 ਜੁਲਾਈ ਤੱਕ ਵਧਾਈ ਗਈ ਤਾਲਾਬੰਦੀ, ਜਾਣੋ ਕਿੰਨੀ ਮਿਲੇਗੀ ਛੋਟ

ਹਰਿਆਣਾ— ਹਰਿਆਣਾ ’ਚ ਕੋਰੋਨਾ ਵਾਇਰਸ ਕਾਰਨ 2 ਮਈ ਤੋਂ ਲਾਈ ਗਈ ਤਾਲਾਬੰਦੀ 5 ਜੁਲਾਈ ਤੱਕ ਵਧਾ ਦਿੱਤੀ ਗਈ ਹਾਲਾਂਕਿ ਹਰਿਆਣਾ ਰਾਜ ਆਫ਼ਤਾ ਪ੍ਰਬੰਧਨ ਅਥਾਰਟੀ ਵਲੋਂ ਅੱਜ ਜਾਰੀ ਇਕ ਹੁਕਮ ਵਿਚ ਕੁਝ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਅਥਾਰਟੀ ਮੁਤਾਬਕ ਕੋਵਿਡ-19 ਪਾਜ਼ੇਟੀਵਿਟੀ ਦਰ ਅਤੇ ਨਵੇਂ ਮਾਮਲਿਆਂ ਦੀ ਗਿਣਤੀ ’ਚ ਕਮੀ ਆਈ ਹੈ ਪਰ ਮਹਾਮਾਰੀ ਨੂੰ ਕਾਬੂ ਪਾਉਣ ਲਈ 5 ਜੁਲਾਈ ਤੱਕ ਤਾਲਾਬੰਦੀ ਵਧਾਈ ਗਈ ਹੈ।

ਅਥਾਰਟੀ ਦੇ ਹੁਕਮ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਕੈਂਪਸਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਵਿਚ ਸਿਰਫ਼ ਰਿਸਰਚ ਸਕਾਲਰ ਹੀ ਆ ਸਕਣਗੇ। ਨਵੇਂ ਹੁਕਮ ਮੁਤਾਬਕ ਸੂਬੇ ਵਿਚ ਮਹਿਲਾ ਅਤੇ ਬਾਲ ਵਿਕਾਸ ਮਹਿਕਮੇ ਅਧੀਨ ਆਉਣ ਵਾਲੇ ਆਂਗਣਵਾੜੀ ਕੇਂਦਰ 31 ਜੁਲਾਈ ਤੱਕ  ਬੰਦ ਰਹਿਣਗੇ, ਜਦਕਿ ਧਾਰਮਿਕ ਸਥਾਨ ਇਕ ਵਿਚ 50 ਲੋਕਾਂ ਦੀ ਮੌਜੂਦਗੀ ਨਾਲ ਖੋਲ੍ਹ ਦਿੱਤੇ ਗਏ ਹਨ। 

ਪ੍ਰਦੇਸ਼ ਵਿਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਦਾ ਹੋਵੇਗਾ।
ਮਾਲਜ਼ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਰਾਤ ਨੂੰ 8 ਵਜੇ ਬੰਦ ਹੋਣਗੇ।
ਰੈਸਟੋਰੈਂਟ, ਬਾਰ ਹੋਟਲ ਮਾਲਕ ਸਮੇਤ ਸਵੇਰੇ 10 ਵਜੇ ਖੁੱਲ੍ਹ ਕੇ ਰਾਤ 10 ਵਜੇ ਬੰਦ ਹੋਣਗੇ
ਰੈਸਟੋਰੈਂਟਾਂ ’ਚ ਬੈਠਣ ਦੀ ਸਮਰੱਥਾ 50 ਫ਼ੀਸਦੀ ਹੀ ਰੱਖੀ ਗਈ ਹੈ।
ਖਾਣੇ ਦੀ ਹੋਮ ਡਿਲਿਵਰੀ ਰਾਤ 10 ਵਜੇ ਤੱਕ ਕੀਤੀ ਜਾ ਸਕੇਗੀ। 
ਵਿਆਹ, ਦਾਹ ਸੰਸਕਾਰ ਵਿਚ 50 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਆਗਿਆ ਹੈ। 
ਬਰਾਤ ਦੀ ਆਗਿਆ ਨਹੀਂ ਹੈ।
ੁਖੁੱਲ੍ਹੀਆਂ ਥਾਵਾਂ ’ਚ 50 ਵਿਅਕਤੀਆਂ ਦੀ ਵਧ ਤੋਂ ਵਧ ਸੀਮਾ ਨਾਲ ਸਭਾਵਾਂ ਦੀ ਆਗਿਆ ਹੋਵੇਗੀ।
50 ਫ਼ੀਸਦੀ ਸਮਰੱਥਾ ਨਾਲ ਜਿਮ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।


author

Tanu

Content Editor

Related News