ਹਰਿਆਣਾ ਚੋਣ ਨਤੀਜੇ: ਲਾਡਵਾ ਸੀਟ ਤੋਂ ਨਾਇਬ ਸਿੰਘ ਸੈਣੀ ਅੱਗੇ, ਕਾਂਗਰਸ ਦੇ ਮੇਵਾ ਸਿੰਘ ਨੂੰ ਪਛਾੜਿਆ

Tuesday, Oct 08, 2024 - 12:34 PM (IST)

ਹਰਿਆਣਾ ਚੋਣ ਨਤੀਜੇ: ਲਾਡਵਾ ਸੀਟ ਤੋਂ ਨਾਇਬ ਸਿੰਘ ਸੈਣੀ ਅੱਗੇ, ਕਾਂਗਰਸ ਦੇ ਮੇਵਾ ਸਿੰਘ ਨੂੰ ਪਛਾੜਿਆ

ਹਰਿਆਣਾ- ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਭਾਜਪਾ ਪਾਰਟੀ ਨੂੰ ਉਮੀਦ ਹੈ ਕਿ ਉਹ ਲਗਾਤਾਰ ਤੀਜੇ ਕਾਰਜਕਾਲ ਲਈ ਸੱਤਾ ਵਿਚ ਬਣੇ ਰਹਿਣ ਵਿਚ ਸਫ਼ਲ ਹੋਵੇਗੀ। ਇਨ੍ਹਾਂ ਚੋਣਾਂ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੈਦਾਨ ਵਿਚ ਹਨ। ਸੈਣੀ ਲਾਡਲਾ ਸਿੰਘ ਤੋਂ ਚੋਣ ਮੈਦਾਨ ਵਿਚ ਹਨ, ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਮੇਵਾ ਸਿੰਘ ਨਾਲ ਹੈ।

ਭਾਜਪਾ ਨੇ ਲਾਡਵਾ ਸੀਟ 'ਤੇ ਲੀਡ ਬਣਾਈ ਹੋਈ ਹੈ। ਮੁੱਖ ਮੰਤਰੀ ਸੈਣੀ ਲਗਾਤਾਰ ਇਸ ਖੇਤਰ ਵਿਚ ਅੱਗੇ ਚੱਲ ਰਹੇ ਹਨ, ਉਨ੍ਹਾਂ ਨੇ ਕਾਂਗਰਸ ਨੂੰ ਪਿੱਛੇ ਛੱਡ ਦਿੱਤਾ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਨਾਇਬ ਸਿੰਘ ਸੈਣੀ 36613 (+ 9671) ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੇ ਮੇਵਾ ਸਿੰਘ 26942 ( -9671) ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਲਾਡਵਾ ਦੀ ਸੀਟ ਇਸ ਵਾਰ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਖ਼ਾਸ ਕਰ ਕੇ ਖ਼ੁਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇੱਥੋਂ ਚੋਣ ਲੜ ਰਹੇ ਹਨ, ਜਿਸ ਨਾਲ ਪੂਰੇ ਦੇਸ਼ ਦੀ ਨਜ਼ਰ ਇਸ ਸੀਟ 'ਤੇ ਹੈ। ਲਾਡਵਾ ਵਿਚ ਸੈਣੀ ਵੋਟ ਬੈਂਕ ਕਾਫੀ ਮਜ਼ਬੂਤ ਹੈ, ਸ਼ਾਇਦ ਇਸੇ ਕਾਰਨ ਭਾਜਪਾ ਨੇ ਇਸ ਸੀਟ 'ਤੇ ਸੈਣੀ 'ਤੇ ਭਰੋਸਾ ਜਤਾਇਆ ਹੈ। ਇਸ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਵੇਖਣ ਨੂੰ ਮਿਲੀ ਰਹੀ ਹੈ। ਸਾਲ 2009 ਵਿਚ ਲਾਡਲਾ ਸੀਟ ਇਨੈਲੋ ਦੇ ਖਾਤੇ ਵਿਚ ਗਈ, 2014 ਵਿਚ ਭਾਜਪਾ ਨੇ ਇਸ ਨੂੰ ਜਿੱਤਿਆ ਅਤੇ 2019 ਵਿਚ ਇਹ ਕਾਂਗਰਸ ਕੋਲ ਪਹੁੰਚ ਗਈ ਸੀ।


author

Tanu

Content Editor

Related News