ਬਜ਼ੁਰਗ ਵਿਅਕਤੀ ਦੀ ਲਹੂ-ਲੁਹਾਨ ਮਿਲੀ ਲਾਸ਼, ਚਿਹਰੇ ਅਤੇ ਸਿਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ

02/19/2022 12:40:01 PM

ਬਹਾਦੁਰਗੜ੍ਹ (ਪ੍ਰਵੀਣ)— ਹਰਿਆਣਾ ਦੇ ਬਹਾਦੁਰਗੜ੍ਹ ’ਚ ਇਕ ਵਿਅਕਤੀ ਦੀ ਲਹੂ-ਲੁਹਾਨ ਲਾਸ਼ ਮਿਲੀ ਹੈ। ਉਸ ਦੇ ਚਿਹਰੇ ਅਤੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ। ਸ਼ੁਰੂਆਤੀ ਜਾਂਚ ’ਚ ਉਸ ਦਾ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਨੇ ਇਸ ਮਾਮਲੇ ’ਚ ਕਤਲ ਦਾ ਮਾਮਲਾ ਦਰਜ ਕਰ ਕੇ ਕਈ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਦੱਸ ਦੇਈਏ ਕਿ ਰਾਧਾ ਗੰਗਾ ਆਰਕੇਡ ਦੇ ਨਾਂ ਤੋਂ ਕੰਪਲੈਕਸ ਦੇ ਗਰਾਊਂਡ ਫਲੋਰ ਦੇ ਖੁੱਲ੍ਹੇ ਹਿੱਸੇ ’ਚ ਰਾਜੂ ਨਾਂ ਦਾ ਇਕ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਆਪਣਾ ਸਾਮਾਨ ਵੀ ਨਾਲ ਹੀ ਰੱਖਦਾ ਸੀ। ਰਾਤ ਨੂੰ ਉਹ ਇੱਥੇ ਕੰਪਲੈਕਸ ਦੇ ਅੰਦਰ ਬਣੇ ਇਕ ਦੁਕਾਨ ਦੇ ਬਾਹਰ ਫਰਸ਼ ’ਤੇ ਬਿਸਤਰਾ ਲਾ ਕੇ ਸੌਂ ਜਾਂਦਾ ਸੀ। ਹੋਰ ਦਿਨਾਂ ਵਾਂਗ ਵੀਰਵਾਰ ਦੀ ਰਾਤ ਨੂੰ ਵੀ ਉਸ ਨੇ ਆਪਣੇ ਸੌਂਣ ਲਈ ਬਿਸਤਰਾ ਲਾਇਆ ਹੋਇਆ ਸੀ। ਸ਼ੁੱਕਰਵਾਰ ਸਵੇਰੇ ਖੂਨ ਨਾਲ ਲਹੂ-ਲੁਹਾਨ ਉਸ ਦੀ ਲਾਸ਼ ਮਿਲੀ। ਉਸ ਦੇ ਚਿਹਰੇ, ਅੱਖਾਂ ਅਤੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਮਿਲੇ। 

ਸ਼ੁਰੂਆਤੀ ਜਾਂਚ ’ਚ ਉਸ ਦਾ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਸ ਕਈ ਪਹਿਲੂਆਂ ਤੋਂ ਇਸ ਵਾਰਦਾਤ ਦਾ ਖ਼ੁਲਾਸਾ ਕਰਨ ਲਈ ਜਾਂਚ ਅੱਗੇ ਵਧਾ ਰਹੀ ਹੈ। ਥਾਣਾ ਸ਼ਹਿਰ ਪ੍ਰਬੰਧਕ ਨਿਗਰਾਨ ਜੈਭਗਵਾਨ ਨੇ ਦੱਸਿਆ ਕਿ ਰਾਧਾ ਗੰਗਾ ਆਰਕੇਡ ’ਚ ਜਿਸ ਸ਼ਖਸ ਦੀ ਲਾਸ਼ ਮਿਲੀ ਹੈ, ਉਸ ਮਾਮਲੇ ਵਿਚ ਫ਼ਿਲਹਾਲ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਮਿ੍ਰਤਕ ਨੇੜਿਓਂ ਕਰੀਬ 4 ਹਜ਼ਾਰ ਰੁਪਏ ਵੀ ਪੁਲਸ ਨੂੰ ਮਿਲੇ ਹਨ। ਰਾਜੂ ਦੇ ਕਤਲ ਦੀ ਪਿੱਛੇ ਕੀ ਵਜ੍ਹਾ ਰਹੀ ਹੈ, ਇਹ ਅਜੇ ਸਪੱਸ਼ਟ ਨਹੀਂ ਹੈ ਪਰ ਪੁਲਸ ਅਧਿਕਾਰੀ ਹਰ ਪਹਿਲੂ ਤੋਂ ਉਕਤ ਘਟਨਾ ਨੂੰ ਸੁਲਝਾਉਣ ’ਚ ਲੱਗੇ ਹਨ।

ਜਿਸ ਸ਼ਖਸ ਦਾ ਕਤਲ ਕੀਤਾ ਗਿਆ ਹੈ, ਉਹ ਵੀਰਵਾਰ ਰਾਤ ਕਰੀਬ ਸਵਾ 10 ਵਜੇ ਤੋਂ ਬਾਅਦ ਤੱਕ ਕੰਪਲੈਕਸ ’ਚ ਹੀ ਸੈਰ ਕਰਦਾ ਨਜ਼ਰ ਆ ਰਿਹਾ ਹੈ। ਇੱਥੇ ਇਕ ਸਿੱਖਿਆ ਸੰਸਥਾ ਦੇ ਦਫ਼ਤਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਉਹ ਨਜ਼ਰ ਆ ਰਿਹਾ ਹੈ। ਅਜਿਹੇ ਵਿਚ ਉਸ ਨਾਲ ਜੋ ਵੀ ਵਾਰਦਾਤ ਹੋਈ ਹੈ, ਉਸ ਦੇ ਅੱਧੀ ਰਾਤ ਦੇ ਬਾਅਦ ਕਿਸੇ ਵਲੋਂ ਅੰਜ਼ਾਮ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।


Tanu

Content Editor

Related News