ਕਲਯੁੱਗੀ ਨੂੰਹ ਨੇ ਬਜ਼ੁਰਗ ਸੱਸ ’ਤੇ ਢਾਹਿਆ ਤਸ਼ੱਦਦ, ਵੀਡੀਓ ਹੋਈ ਵਾਇਰਲ

03/28/2022 11:10:38 AM

ਸੋਨੀਪਤ (ਸੰਨੀ)- ਸੋਨੀਪਤ ਦੇ ਪਿੰਡ ਸਾਂਦਲ ਖੁਰਦ ਤੋਂ ਸੱਸ ਅਤੇ ਨੂੰਹ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਸੀ ਝਗੜੇ ’ਚ ਨੂੰਹ ਨੇ ਆਪਣੀ ਬਜ਼ੁਰਗ ਸੱਸ ਨਾਲ ਕੁੱਟਮਾਰ ਅਤੇ ਧੱਕਾ-ਮੁੱਕੀ ਕੀਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇਵਾਇਰਲ ਹੋ ਰਿਹਾ ਹੈ। ਬਜ਼ੁਰਗ ਦੀ ਸ਼ਿਕਾਇਤ ’ਤੇ ਸੋਨੀਪਤ ਪੁਲਸ ਨੇ ਨੂੰਹ ਅਤੇ ਉਸ ਦੇ ਭਰਾ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਇਸ ਚਿੱਤਰਕਾਰ ਦੇ ਫੈਨ ਹੋਏ PM ਮੋਦੀ, ਟਵਿੱਟਰ ’ਤੇ ਕੀਤਾ ਫਾਲੋਅ

ਜਾਣਕਾਰੀ ਮੁਤਾਬਕ ਨੂੰਹ ਆਪਣੀ ਸੱਸ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਇਸ ਲਈ ਕਰ ਰਹੀ ਸੀ ਕਿਉਂਕਿ ਸੱਸ ਆਪਣੀ ਨੂੰਹ ਦਾ ਮੋਬਾਇਲ ਨਹੀਂ ਦੇ ਰਹੀ ਸੀ। ਜਿਸ ਤੋਂ ਬਾਅਦ ਨੂੰਹ ਮਨੀਸ਼ਾ ਨੇ ਆਪਣੀ 75 ਸਾਲ ਦੀ ਸੱਸ ਇਸ਼ਵੰਤੀ ਨਾਲ ਧੱਕਾ-ਮੁੱਕੀ ਕੀਤੀ। ਓਧਰ ਬਜ਼ੁਰਗ ਸੱਸ ਨੇ ਦੱਸਿਆ ਕਿ ਮੇਰੀ ਨੂੰਹ ਮੈਨੂੰ ਸ਼ੁਰੂ ਤੋਂ ਹੀ ਰੋਟੀ ਨਹੀਂ ਦਿੰਦੀ ਸੀ, ਜਿਸ ਤੋਂ ਬਾਅਦ ਮੈਂ ਵੱਖ ਰਹਿਣ ਲੱਗੀ। ਇਸ ਦੇ ਬਾਵਜੂਦ ਵੀ ਉਹ ਮੇਰੇ ਨਾਲ ਕੁੱਟਮਾਰ ਕਰਦੀ ਹੈ, ਮੇਰੇ ਨਾਲ ਮਾੜਾ ਵਤੀਰਾ ਕਰਦੀ ਹੈ। ਮੈਨੂੰ ਬੁਢਾਪਾ ਪੈਨਸ਼ਨ ਨਾਲ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਖ਼ੁਦ ਵੀ ਮਿਹਨਤ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਹਾਂ ਪਰ ਉਸ ਦੇ ਬਾਵਜੂਦ ਵੀ ਮੇਰੀ ਨੂੰਹ ਮੇਰੇ ਨਾਲ ਮਾੜਾ ਵਤੀਰਾ ਕਰ ਰਹੀ ਹੈ।

ਇਹ ਵੀ ਪੜ੍ਹੋ: BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ

ਓਧਰ ਥਾਣਾ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਸਾਂਦਲ ਖੁਰਦ ਦੀ ਰਹਿਣ ਵਾਲੀ ਇਕ 75 ਸਾਲ ਦੀ ਇਸ਼ਵੰਤੀ ਨਾਂ ਦੀ ਬਜ਼ੁਰਗ ਮਹਿਲਾ ਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਨੂੰਹ ਮਨੀਸ਼ਾ ਅਤੇ ਉਸ ਦੇ ਪਰਿਵਾਰ ਵਾਲੇ ਉਸ ਨਾਲ ਕੁੱਟਮਾਰ ਕਰਦੇ ਹਨ। ਅਸੀਂ ਬਜ਼ੁਰਗ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ ਅਤੇ ਉਸ ਦੇ ਭਰਾ ਖਿਲਾਫ਼ ਮੁਕੱਦਮਾ ਦਰਜ ਕਰ ਮਨੀਸ਼ਾ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਜ ਦੋਹਾਂ ਨੂੰ ਕੋਰਟ ’ਚ ਪੇਸ਼ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਆਤਮਨਿਰਭਰ ਭਾਰਤ ਦਾ ਸੁਫ਼ਨਾ ਜ਼ਰੂਰ ਪੂਰਾ ਕਰਾਂਗੇ

 


Tanu

Content Editor

Related News