ਵਿਧਾਨਸਭਾ ਚੋਣਾਂ ਲਈ ਸਾਰੇ ਵਿਧਾਇਕਾਂ ਨੂੰ ਮਿਲੇਗੀ ਟਿਕਟ: ਸ਼ੈਲਜਾ

Thursday, Sep 26, 2019 - 01:35 PM (IST)

ਵਿਧਾਨਸਭਾ ਚੋਣਾਂ ਲਈ ਸਾਰੇ ਵਿਧਾਇਕਾਂ ਨੂੰ ਮਿਲੇਗੀ ਟਿਕਟ: ਸ਼ੈਲਜਾ

ਚੰਡੀਗੜ੍ਹ—ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ 'ਚ ਬੈਠਕ ਦਾ ਸਿਲਸਿਲਾ ਜਾਰੀ ਹੈ। ਅੱਜ ਹਰਿਆਣਾ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਬੈਠਕ ਕੁਮਾਰੀ ਸ਼ੈਲਜਾ ਅਤੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਕੀਤੀ ਗਈ ਹੈ। ਇਹ ਬੈਠਕ ਮਧੂਸੂਦਨ ਮਿਸਤਰੀ ਦੀ ਪ੍ਰਧਾਨਗੀ 'ਚ ਹੋਈ। ਬੈਠਕ ਦੌਰਾਨ ਕੁਮਾਰੀ ਸ਼ੈਲਜਾ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਾਰੇ ਸੀਟਿੰਗ 17 ਵਿਧਾਇਕਾਂ ਨੂੰ ਟਿਕਟ ਮਿਲੇਗੀ। ਇਸ ਦੇ ਨਾਲ ਹੀ 28-29 ਸਤੰਬਰ ਨੂੰ ਸਕ੍ਰੀਨਿੰਗ ਕਮੇਟੀ ਦੀ ਬੈਠਕ ਤੋਂ ਬਾਅਦ 30 ਸਤੰਬਰ ਨੂੰ ਕਾਂਗਰਸ ਵੱਲੋਂ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ।

ਦੱਸ ਦੇਈਏ ਕਿ ਇਸ ਬੈਠਕ 'ਚ ਹਰਿਆਣਾ ਮੁਖੀ ਗੁਲਾਮ ਨਬੀ ਆਜ਼ਾਦ, ਕੈਪਟਨ ਅਜੈ ਯਾਦਵ, ਕਿਰਣ ਚੌਧਰੀ, ਕਰਨ ਦਲਾਲ ਸਮੇਤ ਕਈ ਨੇਤਾ ਮੌਜੂਦ ਰਹੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬੈਠਕ ਤੋਂ ਬਾਅਦ ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਵੀ ਬੈਠਕ ਹੋਵੇਗੀ।

 

 

 


author

Iqbalkaur

Content Editor

Related News