ਹਰਿਆਣਾ ''ਚ ਕਾਂਗਰਸ ਨੇ ਸਕ੍ਰੀਨਿੰਗ ਕਮੇਟੀ ਦਾ ਕੀਤਾ ਐਲਾਨ

Sunday, Sep 15, 2019 - 09:31 AM (IST)

ਹਰਿਆਣਾ ''ਚ ਕਾਂਗਰਸ ਨੇ ਸਕ੍ਰੀਨਿੰਗ ਕਮੇਟੀ ਦਾ ਕੀਤਾ ਐਲਾਨ

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਨੇ ਹਰਿਆਣਾ 'ਚ ਸਕ੍ਰੀਨਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਪਾਰਟੀ ਦੇ ਸੀਨੀਅਰ ਨੇਤਾ ਮਧੂਸੂਦਨ ਮਿਸਤਰੀ ਕਰਨਗੇ। ਦੀਪਾ ਦਾਸਮੁਨਸ਼ੀ ਅਤੇ ਦੇਵੇਂਦਰ ਯਾਦਵ ਕਮੇਟੀ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ, ਪਾਰਟੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਸੀ. ਐੱਲ. ਪੀ. ਲੀਡਰ ਭੁਪਿੰਦਰ ਸਿੰਘ ਹੁੱਡਾ ਵੀ ਕਮੇਟੀ 'ਚ ਸ਼ਾਮਲ ਹੋਣਗੇ।

PunjabKesari

ਦੱਸਣਯੋਗ ਹੈ ਕਿ ਹਾਲ ਹੀ ਪਾਰਟੀ ਨੇ ਆਪਣੀ ਇਲੈਕਸ਼ਨ ਕਮੇਟੀ ਦਾ ਵੀ ਐਲਾਨ ਕੀਤਾ ਸੀ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੂੰ ਵਿਧਾਨ ਸਭਾ ਚੋਣਾਂ ਲਈ ਚੋਣ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਭੁਪਿੰਦਰ ਹੁੱਡਾ, ਅਸ਼ੋਕ ਤੰਵਰ, ਰਣਦੀਪ ਸੂਰਜੇਵਾਲ, ਕੁਲਦੀਪ ਬਿਸ਼ਨੋਈ, ਐੱਚ. ਐੱਸ. ਚੱਟਾ, ਅਜੈ ਯਾਦਵ, ਫੂਲਚੰਦ ਸ਼ਾਮਲ ਹਨ।

ਇਸ ਇਲੈਕਸ਼ਨ ਕਮੇਟੀ 'ਚ ਰਘੂਵੀਰ ਸਿੰਘ, ਮਹਿੰਦਰ ਪ੍ਰਤਾਪ ਸਿੰਘ, ਕੁਲਦੀਪ ਸ਼ਰਮਾ, ਦੁਪਿੰਦਰ ਹੁੱਡਾ, ਆਨੰਦ ਸਿੰਘ ਡਾਂਗੀ, ਕਰਣ ਸਿੰਘ ਦਲਾਲ, ਸਾਵਿਤਰੀ ਜਿੰਦਲ, ਆਫਤਾਬ ਅਹਿਮਦ, ਸ਼ਾਦੀਲਾਲ ਬਤਰਾ, ਬਜਰੰਗ ਦਾਸ ਗਰਗ, ਜੈਬੀਰ ਵਾਲਮੀਕ ਅਤੇ ਜੈਪਾਲ ਸਿੰਘ ਵੀ ਰਹਿਣਗੇ। ਕਾਂਗਰਸ ਨੇ ਕੈਂਪੇਨ ਕਮੇਟੀ ਦਾ ਵੀ ਐਲਾਨ ਕੀਤਾ ਸੀ। ਇਸ ਕਮੇਟੀ ਦੇ ਮੈਂਬਰਾਂ 'ਚ ਚੇਅਰਮੈਨ ਕੈਪਟਨ ਅਜੈ ਸਿੰਘ ਯਾਦਵ ਅਤੇ ਕੁਮਾਰੀ ਸ਼ੈਲਜਾ, ਭੁਪਿੰਦਰ ਸਿੰਘ ਹੁੱਡਾ ਸਮੇਤ ਕਿਰਨ ਚੌਧਰੀ ਦੇ ਨਾਂ ਸ਼ਾਮਲ ਹਨ।


author

Iqbalkaur

Content Editor

Related News