ਹਰਿਆਣਾ ਦੇ CM ਖੱਟੜ ਨੇ ਆਪਣੇ ਕਾਫ਼ਲੇ ਦੇ 4 ਵਾਹਨਾਂ ਦਾ ''VIP'' ਨੰਬਰ ਵਾਪਸ ਕਰਨ ਦਾ ਕੀਤਾ ਐਲਾਨ
Wednesday, Apr 06, 2022 - 12:24 PM (IST)
ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਨੂੰ ਆਪਣੇ ਕਾਫ਼ਲੇ ਦੇ ਚਾਰ ਵਾਹਨਾਂ ਦੇ 'ਵੀ.ਆਈ.ਪੀ.' ਰਜਿਸਟਰੇਸ਼ਨ ਨੰਬਰ ਵਾਪਸ ਕਰਨ ਦਾ ਐਲਾਨ ਕੀਤਾ ਤਾਂ ਕਿ ਇਨ੍ਹਾਂ ਨੂੰ ਜਨਤਾ ਲਈ ਉਪਲੱਬਧ ਕਰਵਾਇਆ ਜਾ ਸਕੇ। ਅਧਿਕਾਰਤ ਬਿਆਨ ਅਨੁਸਾਰ, ਮੁੱਖ ਮੰਤਰੀ ਨੇ ਮੰਗਲਵਾਰ ਸ਼ਾਮਲ ਹੋਈ ਕੈਬਨਿਟ ਦੀ ਬੈਠਕ ਦੌਰਾਨ ਹਰਿਆਣਾ ਮੋਟਰ ਵਾਹਨ ਨਿਯਮ-1933 'ਚ ਸੋਧ 'ਤੇ ਚਰਚਾ ਦੌਰਾਨ ਇਹ ਐਲਾਨ ਕੀਤਾ।
ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦਿੱਲੀ, ਗੁਆਂਢੀ ਸੂਬਿਆਂ ਦੀਆਂ ਸਕੂਲ ਬੱਸਾਂ ਤੋਂ ਨਹੀਂ ਲਵੇਗੀ ਟੈਕਸ
ਉਨ੍ਹਾਂ ਕਿਹਾ ਕਿ ਅੱਜ ਤੋਂ ਵਾਹਨਾਂ ਦੇ ਸਾਰੇ 'ਵੀ.ਆਈ.ਪੀ. ਰਜਿਸਟਰੇਸ਼ਨ ਨੰਬਰ ਆਮ ਜਨਤਾ ਲਈ ਉਪਲੱਬਧ ਹੋਣਗੇ ਅਤੇ ਅਜਿਹੇ ਨੰਬਰ ਈ-ਨੀਲਾਮੀ ਰਾਹੀਂ ਵੰਡੇ ਜਾਣਗੇ। ਬਿਆਨ 'ਚ ਕਿਹਾ ਗਿਆ ਹੈ,''ਇਸ ਐਲਾਨ ਤੋਂ ਬਾਅਦ, ਆਮ ਜਨਤਾ 'ਚ ਜੋ ਲੋਕ ਆਪਣੇ ਵਾਹਨਾਂ ਲਈ ਆਕਰਸ਼ਕ ਨੰਬਰ ਖਰੀਦਣ ਦੇ ਇਛੁੱਕ ਹਨ, ਉਹ ਮੌਜੂਦਾ ਸਮੇਂ ਰਾਜ ਸਰਕਾਰ ਦੇ 179 ਵਾਹਨਾਂ ਨੂੰ ਅਲਾਟ ਵੀ.ਆਈ.ਪੀ. ਨੰਬਰ ਖਰੀਦ ਸਕਣਗੇ।'' ਬਿਆਨ ਅਨੁਸਾਰ, ਇਸ ਈ-ਨੀਲਾਮੀ ਰਾਹੀਂ 18 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ