ਜੰਗਬੰਦੀ ਹੀ ਹੋਈ ਹੈ, ਲੜਾਈ ਅਜੇ ਖ਼ਤਮ ਨਹੀਂ ਹੋਈ : ਅਨਿਲ ਵਿਜ

Monday, May 12, 2025 - 04:53 PM (IST)

ਜੰਗਬੰਦੀ ਹੀ ਹੋਈ ਹੈ, ਲੜਾਈ ਅਜੇ ਖ਼ਤਮ ਨਹੀਂ ਹੋਈ : ਅਨਿਲ ਵਿਜ

ਚੰਡੀਗੜ੍ਹ- ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦੇ ਮੁੱਦੇ 'ਤੇ ਵਿਰੋਧੀ ਧਿਰ ਦੀ ਸੰਸਦ ਸੈਸ਼ਨ ਬੁਲਾਉਣ ਦੀ ਮੰਗ ਉੱਚਿਤ ਨਹੀਂ ਹੈ, ਕਿਉਂਕਿ ਕਈ ਗੁਪਤ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਸ਼੍ਰੀ ਵਿਜ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜੇ ਜੰਗਬੰਦੀ ਹੀ ਹੋਈ ਹੈ, ਲੜਾਈ ਅਜੇ ਖ਼ਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਕਿਸਤਾਨ ਨੂੰ ਸੰਦੇਸ਼ ਹੈ,''ਤੁਸੀਂ ਸਾਨੂੰ ਗੋਲੀ ਮਾਰੋਗੇ ਤਾਂ ਅਸੀਂ ਤੁਹਾਨੂੰ ਗੋਲਾ ਮਾਰਾਂਗੇ।''

ਇਹ ਵੀ ਪੜ੍ਹੋ : ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ

ਉਨ੍ਹਾਂ ਕਿਹਾ ਕਿ ਇਸ ਨੂੰ ਲੜਾਈ ਖ਼ਤਮ ਹੋਣਾ ਨਹੀਂ ਮੰਨਿਆ ਜਾ ਸਕਦਾ, ਇਹ ਤਾਂ ਮੌਜੂਦਾ ਸਥਿਤੀ ਹੋ ਗਈ। ਇਕ ਸਵਾਲ ਦੇ ਜਵਾਬ 'ਚ ਸ਼੍ਰੀ ਵਿਜ ਨੇ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ਿਮਲਾ ਸਮਝੌਤਾ ਕਰ ਕੇ ਦੇਸ਼ ਦਾ ਨੁਕਸਾਨ ਕੀਤਾ। ਵਿਜ ਨੇ ਕਿਹਾ,''ਉਸ ਸਮੇਂ ਪਾਕਿਸਤਾਨ ਦੇ 90 ਹਜ਼ਾਰ ਤੋਂ ਵੱਧ ਫ਼ੌਜੀ ਸਾਡੇ ਕਬਜ਼ੇ 'ਚ ਸਨ, ਉਸ ਸਮੇਂ ਸਾਨੂੰ ਮੰਗ ਰੱਖਣੀ ਚਾਹੀਦੀ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਸਾਨੂੰ ਦੇ ਦਿਓ ਤਾਂ ਆਪਣੇ ਆਪ ਲੜਾਈ ਖ਼ਤਮ ਹੋ ਜਾਵੇਗੀ। ਅਸੀਂ 13 ਹਜ਼ਾਰ ਏਕੜ ਜ਼ਮੀਨ 'ਤੇ ਕਬਜ਼ਾ ਕੀਤਾ ਸੀ, ਉਹ ਵੀ ਛੱਡ ਦਿੱਤੀ ਅਤੇ ਫ਼ੌਜ ਨੇ ਜੋ ਲੜਾਈ ਮੈਦਾਨ 'ਚ ਜਿੱਤੀ ਸੀ, ਉਹ ਸ਼੍ਰੀਮਤੀ ਗਾਂਧੀ ਨੇ ਟੇਬਲ 'ਤੇ ਹਾਰ ਦਿੱਤੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News