ਲਾੜੇ ਦੀ ਉਡੀਕ ਕਰਦੀ ਰਹਿ ਗਈ ਲਾੜੀ, ਨਹੀਂ ਪੁੱਜੀ ਬਰਾਤ, ਸ਼ਰਤ ਸੁਣ ਉੱਡ ਜਾਣਗੇ ਹੋਸ਼

Monday, Nov 27, 2023 - 05:49 PM (IST)

ਲਾੜੇ ਦੀ ਉਡੀਕ ਕਰਦੀ ਰਹਿ ਗਈ ਲਾੜੀ, ਨਹੀਂ ਪੁੱਜੀ ਬਰਾਤ, ਸ਼ਰਤ ਸੁਣ ਉੱਡ ਜਾਣਗੇ ਹੋਸ਼

ਹਰਿਆਣਾ- ਹੱਥਾਂ 'ਤੇ ਮਹਿੰਦੀ ਲਾ ਲਾੜੀ ਸਾਰਾ ਦਿਨ ਲਾੜੇ ਦੀ ਉਡੀਕ ਕਰਦੀ ਰਹੀ ਪਰ ਲਾੜਾ ਬਰਾਤ ਲੈ ਕੇ ਨਹੀਂ ਪੁੱਜਾ। ਇਹ ਮਾਮਲਾ ਹੈ ਹਰਿਆਣਾ ਦੇ ਪਿੰਡ ਮੁੰਡੋ ਗੜ੍ਹੀ ਦਾ, ਜਿੱਥੇ ਯਮੁਨਾਨਗਰ ਦੇ ਪਿੰਡ ਸ਼ਾਹਪੁਰ ਬੇਦੀ ਤੋਂ ਇਕ ਬਰਾਤ ਪਿੰਡ ਮੁੰਡੋ ਗੜ੍ਹੀ ਪਹੁੰਚਣੀ ਸੀ ਪਰ ਬੀਤੀ ਦੇਰ ਸ਼ਾਮ ਜਦੋਂ ਬਰਾਤ ਪਿੰਡ ਨਹੀਂ ਪੁੱਜੀ ਤਾਂ ਲਾੜੀ ਪੱਖ ਵਾਲਿਆਂ ਦੀ ਬੇਚੈਨੀ ਵਧਣ ਲੱਗੀ ਅਤੇ ਉਨ੍ਹਾਂ ਨੇ ਲਗਾਤਾਰ ਮੋਬਾਇਲ 'ਤੇ ਸੰਪਰਕ ਕੀਤਾ ਗਿਆ ਤਾਂ ਜੋ ਗੱਲ ਲਾੜੇ ਪੱੜ ਵਲੋਂ ਸਾਹਮਣੇ ਆਈ, ਉਸ ਨੂੰ ਸੁਣ ਕੇ ਲਾੜੀ ਪੱਖ ਵਾਲਿਆਂ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ- ਸਿੱਖ ਅੱਜ ਪੂਰੀ ਦੁਨੀਆ 'ਚ ਛਾਏ ਪਰ ਮੁਗ਼ਲਾਂ ਦਾ ਨਾਮੋ-ਨਿਸ਼ਾਨ ਨਹੀਂ: CM ਯੋਗੀ

ਲਾੜੇ ਨੇ ਰੱਖੀ ਇਹ ਸ਼ਰਤ

ਦੱਸਿਆ ਜਾ ਰਿਹਾ ਹੈ ਕਿ ਲਾੜੇ ਨੇ ਇਹ ਸ਼ਰਤ ਰੱਖ ਦਿੱਤੀ ਕਿ ਜੇਕਰ ਉਸ ਨੂੰ ਵਿਆਹ 'ਚ ਕਾਰ ਦਿੱਤੀ ਜਾਵੇਗੀ ਤਾਂ ਉਹ ਬਰਾਤ ਲੈ ਕੇ ਆ ਸਕਦਾ ਹੈ। ਦੇਰ ਸ਼ਾਮ ਤੱਕ ਮੋਬਾਇਲ ਦੇ ਜ਼ਰੀਏ ਗੱਲਬਾਤ ਚੱਲਦੀ ਰਹੀ ਪਰ ਕਰੀਬ 12 ਘੰਟੇ ਬੀਤ ਜਾਣ ਮਗਰੋਂ ਵੀ ਬਰਾਤ ਪਿੰਡ ਨਹੀਂ ਪੁੱਜੀ। ਜਿਵੇਂ ਹੀ ਇਹ ਗੱਲ ਪਿੰਡ ਦੇ ਲੋਕਾਂ ਤੱਕ ਪੁੱਜੀ ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਕੁੜੀ ਦੇ ਪਿਤਾ ਦੇ ਘਰ ਪਹੁੰਚਣ ਲੱਗੇ ਅਤੇ ਭਰੋਸਾ ਦਿੱਤਾ ਕਿ ਸਭ ਕੁਝ ਠੀਕ ਹੋ ਜਾਵੇਗਾ।

ਇਹ ਵੀ ਪੜ੍ਹੋ-  ਮਾਂ ਦੇ ਸਾਹਮਣੇ 2 ਧੀਆਂ ਨਾਲ ਦਰਿੰਦਿਆਂ ਨੇ ਕੀਤਾ ਸੀ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ

3 ਸਾਲ ਪਹਿਲਾਂ ਹੋਇਆ ਸੀ ਰਿਸ਼ਤਾ

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦਾਜ ਲਈ ਲਾੜੇ ਪੱਖ ਦੇ ਲੋਕ ਬਰਾਤ ਲੈ ਕੇ ਨਹੀਂ ਪਹੁੰਚੇ। ਪਿੰਡ ਮੁੰਡੋ ਗੜ੍ਹੀ ਦੇ ਰਹਿਣ ਵਾਲੇ ਗੱਫ਼ਾਰ ਦੇ ਭਤੀਜੇ ਆਜ਼ਮ ਨੇ ਦੱਸਿਆ ਕਿ ਉਨ੍ਹਾਂ ਦੀ ਚਚੇਰੀ ਭੈਣ ਦਾ ਰਿਸ਼ਤਾ ਯਮੁਨਾਨਗਰ ਦੇ ਸ਼ਾਹਪੁਰ ਬੇਦੀ ਪਿੰਡ 'ਚ ਹੋਇਆ ਸੀ। ਰਿਸ਼ਤਾ ਲੱਗਭਗ 3 ਸਾਲ ਪਹਿਲਾਂ ਹੋਇਆ ਸੀ। ਲਾੜਾ ਪੱਖ ਨੇ ਬਾਈਕ ਦੀ ਮੰਗ ਕੀਤੀ ਸੀ, ਜੋ ਕਿ ਦੀਵਾਲੀ 'ਤੇ ਦਿੱਤੀ ਸੀ। ਇਸ ਦੇ ਨਾਲ ਹੀ ਲਾੜੇ ਪੱਖ ਨੂੰ 5 ਲੱਖ ਰੁਪਏ ਵੀ ਦਿੱਤੇ ਸਨ। ਐਤਵਾਰ ਨੂੰ ਪਿੰਡ ਵਿਚ ਬਰਾਤ ਆਉਣੀ ਸੀ ਪਰ ਗੱਡੀ ਦੀ ਮੰਗ ਦੇ ਚੱਲਦੇ ਬਰਾਤ ਨਹੀਂ ਪੁੱਜੀ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸੜਕ ਪਾਰ ਕਰ ਰਹੇ 3 ਸਾਲ ਦੇ ਮਾਸੂਮ ਨੂੰ ਸਕੂਲ ਬੱਸ ਨੇ ਕੁਚਲਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News