ਹਰਿਆਣਾ : ਨਵ ਵਿਆਹੁਤਾ 4 ਲੱਖ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਫਰਾਰ

Wednesday, Jan 01, 2020 - 05:58 PM (IST)

ਹਰਿਆਣਾ : ਨਵ ਵਿਆਹੁਤਾ 4 ਲੱਖ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਫਰਾਰ

ਜੀਂਦ— ਹਰਿਆਣਾ ਦੇ ਜੀਂਦ ਜ਼ਿਲੇ ਦੇ ਏਚਰਾਂ ਖੁਰਦ ਪਿੰਡ 'ਚ ਇਕ ਨਵ ਵਿਆਹੁਤਾ ਚਾਰ ਲੱਖ ਰੁਪਏ ਨਕਦ ਅਤੇ ਗਹਿਣੇ ਲੈ ਕੇ ਰਫੂਚੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਪਿੰਡ ਏਚਰਾਂ ਖੁਰਦ ਵਾਸੀ ਪਰਵੀਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 11 ਦਸੰਬਰ ਨੂੰ ਉਸ ਦਾ ਵਿਆਹ ਡੇਅਰੀ ਮੁਹੱਲਾ ਰੋਹਤਕ ਵਾਸੀ ਕ੍ਰਿਸ਼ਨਾ ਦੀ ਬੇਟੀ ਆਸ਼ਾ ਨਾਲ ਹੋਇਆ ਸੀ। ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ। ਫਿਰ ਉਸ ਦੀ ਪਤਨੀ ਆਪਣੀ ਭੈਣ ਸ਼ੀਤਲ ਅਤੇ ਇਕ ਹੋਰ ਰਿਸ਼ਤੇਦਾਰ ਦਿਨੇਸ਼ ਨਾਲ ਚੱਲੀ ਗਈ ਅਤੇ ਕੁਝ ਸਮੇਂ ਬਾਅਦ ਆਉਣ ਦੀ ਗੱਲ ਕਹੀ ਪਰ ਉਹ ਵਾਪਸ ਸਹੁਰੇ ਨਹੀਂ ਆਈ। 

ਘਰ ਦੀ ਜਾਂਚ ਕਰਨ 'ਤੇ ਇੱਥੇ ਰੱਖੇ ਚਾਰ ਲੱਖ ਰੁਪਏ ਅਤੇ ਗਹਿਣੇ ਵੀ ਗਾਇਬ ਪਾਏ ਗਏ। ਸ਼ੱਕ ਹੋਣ 'ਤੇ ਇਸ 'ਤੇ ਜਦੋਂ ਉਨ੍ਹਾਂ ਨੇ ਆਸ਼ਾ ਤੋਂ ਇਸ ਬਾਰੇ ਪੁੱਛਿਆ ਤਾਂ ਸਾਰੀ ਗੱਲ ਸਾਹਮਣੇ ਆ ਗਈ। ਨਕਦੀ ਅਤੇ ਗਹਿਣੇ ਵਾਪਸ ਮੰਗਣ 'ਤੇ ਆਸ਼ਾ ਨੇ ਕਥਿਤ ਤੌਰ 'ਤੇ ਬੁਰਾ ਅੰਜਾਮ ਭੁਗਤਣ ਦੀ ਧਮਕੀ ਦਿੱਤੀ। ਪਰਵੀਨ ਅਨੁਸਾਰ ਆਸ਼ਾ, ਉਸ ਦੀ ਭੈਣ ਸ਼ੀਤਲ ਅਤੇ ਰੋਹਤਕ ਵਾਸੀ ਦਿਨੇਸ਼ ਨੇ ਮਿਲੀਭਗਤ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਿਕਾਇਤ 'ਤੇ ਸੁਫੀਦੋਂ ਪੁਲਸ ਨੇ ਉਕਤ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News