ਹਰਿਆਣਾ ਬੋਰਡ: ਬਾਰ੍ਹਵੀਂ 7 ਮਾਰਚ ਅਤੇ ਦਸਵੀਂ 8 ਮਾਰਚ ਤੋਂ ਪ੍ਰੀਖਿਆਵਾਂ ਸ਼ੁਰੂ

Wednesday, Mar 06, 2019 - 06:15 PM (IST)

ਹਰਿਆਣਾ ਬੋਰਡ: ਬਾਰ੍ਹਵੀਂ 7 ਮਾਰਚ ਅਤੇ ਦਸਵੀਂ 8 ਮਾਰਚ ਤੋਂ ਪ੍ਰੀਖਿਆਵਾਂ ਸ਼ੁਰੂ

ਭਿਵਾਨੀ- ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 7 ਮਾਰਚ ਤੋਂ 12ਵੀਂ ਅਤੇ 8 ਮਾਰਚ ਤੋਂ 10ਵੀਂ ਦੀਆਂ ਸ਼ੁਰੂ ਹੋਣ ਵਾਲੀਆਂ ਸਾਲਾਨਾਂ ਪ੍ਰੀਖਿਆਵਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪ੍ਰੀਖਿਆਵਾਂ 'ਚ ਨਕਲ ਰਹਿਤ ਸੰਚਾਲਨ ਲਈ ਬੋਰਡ ਨੇ ਸਖਤ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਬੋਰਡ ਪ੍ਰਧਾਨ ਡਾ. ਜਗਬੀਰ ਸਿੰਘ ਨੇ ਦੱਸਿਆ ਹੈ ਕਿ ਇਹ ਪ੍ਰੀਖਿਆਵਾਂ ਇੱਕਠੀਆਂ ਇਕੋ ਹੀ ਸਮੇਂ ਸੈਸ਼ਨ ਦੌਰਾਨ ਦੁਪਹਿਰ 12.30 ਵਜੇ ਤੋਂ 3.30 ਵਜੇ ਤੱਕ ਆਯੋਜਿਤ ਕੀਤੀਆਂ ਜਾਵੇਗੀਆਂ। ਉਨ੍ਹਾਂ ਨੇ ਦੱਸਿਆ ਹੈ ਕਿ ਸੂਬੇ ਭਰ 'ਚ 7,65,549 ਪ੍ਰੀਖਿਆਰਥੀ ਅਤੇ ਕੁੱਲ 1,738 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਖਾਸ ਗੱਲ ਇਹ ਹੈ ਕਿ ਕੇਂਦਰਾਂ 'ਚੇ ਪ੍ਰੀਖਿਆ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ 'ਚ ਆਯੋਜਿਤ ਕੀਤੀ ਜਾਵੇਗੀ। 

ਡਾਂ. ਜਗਬੀਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਦੀ ਗਰਿਮਾ ਨੂੰ ਬਣਾਈ ਰੱਖਣ ਲਈ ਤਣਾਅ ਨੂੰ ਛੱਡ ਕੇ ਵਧੀਆ ਤਰੀਕੇ ਨਾਲ ਪ੍ਰੀਖਿਆ ਦੇਣ। ਉਨ੍ਹਾਂ ਨੇ ਦੱਸਿਆ ਹੈ ਕਿ ਪ੍ਰੀਖਿਆਵਾਂ ਦੇ ਸੁਚਾਰੂ ਰੂਪ 'ਚ ਸੰਚਾਲਨ ਲਈ ਵਿਭਾਗ ਦੇ ਡਾਇਰੈਕਟਰ ਡਾ. ਰਾਕੇਸ਼ ਗੁਪਤਾ ਨੇ ਬੋਰਡ ਅਧਿਕਾਰੀਆਂ ਅਤੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਵੀਡੀਓ ਕਾਨਫਰੈਸਿੰਗ ਰਾਹੀਂ ਆਦੇਸ਼ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਪ੍ਰੀਖਿਆ 'ਚ ਇਸ ਵਾਰ 10 ਹਜ਼ਾਰ 139 ਸੁਪਰਵਾਇਜ਼ਰ ਲਗਾਏ ਗਏ ਹਨ ਅਤੇ 902 ਕੇਂਦਰ ਸੁਪਰਡੈਂਟ ਤਾਇਨਾਤ ਕੀਤੇ ਗਏ ਹਨ। ਇਸ ਵਾਰ ਬੋਰਡ ਪ੍ਰਸ਼ਾਸ਼ਨ ਨੇ ਨਵਾਂ ਫੈਸਲਾ ਲਿਆ ਹੈ ਕਿ ਅਬਜ਼ਰਵਰ ਨੂੰ ਪ੍ਰੀਖਿਆ ਦੀ ਮਿਆਦ ਦੌਰਾਨ ਪੂਰੇ 3 ਘੰਟੇ ਤੱਕ ਸੰਬੰਧਿਤ ਪ੍ਰੀਖਿਆ ਕੇਂਦਰ 'ਚ ਹੀ ਡਿਊਟੀ ਦੇਣੀ ਹੋਵੇਗੀ। ਪ੍ਰੀਖਿਆ ਡਿਊਟੀ ਆਨਲਾਈਨ ਲਗਾਈ ਗਈ ਹੈ।


author

Iqbalkaur

Content Editor

Related News