'ਹਰਿਆਣਾ ਸਿੱਖਿਆ ਬੋਰਡ ਵੀ ਘੱਟ ਕਰੇ 9ਵੀਂ ਤੋਂ 12ਵੀਂ ਤੱਕ ਦਾ ਸਿਲੇਬਸ'

07/08/2020 5:27:34 PM

ਹਿਸਾਰ (ਵਾਰਤਾ)— ਹਰਿਆਣਾ ਪ੍ਰਾਈਵੇਟ ਸਕੂਲ ਸੰਘ ਨੇ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਤੋਂ ਵੀ 9ਵੀਂ ਤੋਂ 12ਵੀਂ ਜਮਾਤ ਤੱਕ ਦਾ ਸਿਲੇਬਸ ਘੱਟ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੰਘ ਨੇ 8ਵੀਂ ਜਮਾਤ ਦੀ ਬੋਰਡ ਇਮਤਿਹਾਨ ਲਾਗੂ ਕਰਨ ਦਾ ਫੈਸਲੇ ਦਾ ਸਵਾਗਤ ਕੀਤਾ ਹੈ। ਸੰਘ ਨੇ ਅਗਲੇ ਸੈਸ਼ਨ ਤੋਂ ਬੋਰਡ ਇਮਤਿਹਾਨ ਲੈਣ ਅਤੇ 5ਵੀਂ ਜਮਾਤ ਲਈ ਵੀ ਬੋਰਡ ਇਮਤਿਹਾਨ ਲਾਗੂ ਕਰਨ ਦੀ ਮੰਗ ਕੀਤੀ ਹੈ। ਸੰਘ ਦੇ ਪ੍ਰਦੇਸ਼ ਪ੍ਰਧਾਨ ਸੱਤਿਆਵਾਨ ਕੁੰਡੂ ਅਤੇ ਹੋਰ ਅਹੁਦਾ ਅਧਿਕਾਰੀਆਂ ਨੇ ਇਕ ਬਿਆਨ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪ੍ਰਦੇਸ਼ ਦੇ ਸਾਰੇ ਸਕੂਲ 15 ਮਾਰਚ ਤੋਂ ਬੰਦ ਹਨ ਅਤੇ ਅੱਗੇ ਵੀ ਛੇਤੀ ਖੁੱਲ੍ਹਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। 

ਇਹ ਵੀ ਪੜ੍ਹੋ: CBSE ਵਿਦਿਆਰਥੀਆਂ ਨੂੰ ਰਾਹਤ, 9ਵੀਂ ਤੋਂ 12ਵੀਂ ਤੱਕ ਦਾ ਸਿਲੇਬਸ 30 ਫੀਸਦੀ ਘੱਟ ਕੀਤਾ ਗਿਆ

ਕੁੰਡੂ ਨੇ ਕਿਹਾ ਕਿ ਅਜੇ ਸਕੂਲਾਂ ਵਿਚ ਆਨਲਾਈਨ ਜਮਾਤਾਂ ਚੱਲ ਰਹੀਆਂ ਹਨ ਪਰ ਇਸ ਨਾਲ ਰੇਗੂਲਰ ਜਮਾਤਾਂ ਵਾਂਗ ਪੜ੍ਹਾਈ ਨਹੀਂ ਹੋ ਪਾਉਂਦੀ, ਜਿੰਨੀ ਕਿ ਪੂਰਾ ਸਿਲੇਬਸ ਕਰਾਉਣ ਲਈ ਹੋਣੀ ਚਾਹੀਦੀ ਹੈ। ਇਸ ਲਈ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਦੇਖਦਿਆਂ ਹੋਏ ਵਿਦਿਆਰਥੀਆਂ 'ਤੇ ਦਬਾਅ ਘੱਟ ਕਰਨ ਲਈ ਸੀ. ਬੀ. ਐੱਸ. ਈ. ਵਾਂਗ 9ਵੀਂ ਤੋਂ 12ਵੀਂ ਜਮਾਤ ਤੱਕ ਦਾ ਸਿਲੇਬਸ ਘੱਟ ਤੋਂ ਘੱਟ 50 ਫੀਸਦੀ ਘਟਾਇਆ ਜਾਵੇ, ਤਾਂ ਕਿ ਬੱਚੇ ਉਸ ਆਧਾਰ 'ਤੇ ਆਪਣੀ ਤਿਆਰੀ ਕਰ ਸਕਣ।


Tanu

Content Editor

Related News