ਰਾਮ ਰਹੀਮ ਨੂੰ 6 ਵਾਰ ਪੈਰੋਲ ਦੇਣ ਵਾਲੇ ਸਾਬਕਾ ਜੇਲ੍ਹਰ ਚਰਖੀ ਦਾਦਰੀ ਤੋਂ ਬਣੇ BJP ਵਿਧਾਇਕ
Wednesday, Oct 09, 2024 - 04:10 PM (IST)
ਚੰਡੀਗੜ੍ਹ- ਹਰਿਆਣਾ ਦੇ ਚਰਖੀ ਦਾਦਰੀ ਤੋਂ ਭਾਜਪਾ ਉਮੀਦਵਾਰ ਸੁਨੀਲ ਸਤਪਾਲ ਸਾਂਗਵਾਨ ਨੂੰ ਜਿੱਤ ਮਿਲੀ ਹੈ। ਸਾਂਗਵਾਨ ਨੇ ਕਾਂਗਰਸ ਉਮੀਦਵਾਰ ਮਨੀਸ਼ ਸਾਂਗਵਾਨ ਨੂੰ 1957 ਵੋਟਾਂ ਨਾਲ ਹਰਾਇਆ। ਸੁਨੀਲ ਸਾਂਗਵਾਨ ਉਹ ਹੀ ਹਨ, ਜਿਨ੍ਹਾਂ ਨੇ ਜੇਲ੍ਹ ਅਧਿਕਾਰੀ ਰਹਿੰਦੇ ਡੇਰਾ ਸੱਚਾ ਸੌਦਾ ਮੁਖੀ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 6 ਵਾਰ ਪੈਰੋਲ ਦਿੱਤੀ ਸੀ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਰਿਟਾਇਰਮੈਂਟ ਲੈ ਕੇ ਭਾਜਪਾ ਦਾ ਪੱਲਾ ਫੜ੍ਹ ਲਿਆ ਸੀ। ਸੁਨੀਲ ਸਾਂਗਵਾਨ ਆਪਣੇ ਕਾਰਜਕਾਲ ਦੌਰਾਨ ਕਈ ਜੇਲ੍ਹਾਂ 'ਚ ਸੁਪਰਡੈਂਟ ਰਹੇ, ਜਿਨ੍ਹਾਂ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵੀ ਸ਼ਾਮਲ ਸੀ, ਜਿੱਥੇ ਡੇਰਾ ਮੁਖੀ ਬੰਦ ਹੈ। ਉਹ ਸੁਨਾਰੀਆ ਜੇਲ੍ਹ ਵਿਚ 5 ਸਾਲ ਤੱਕ ਤਾਇਨਾਤ ਰਹੇ।
ਇਹ ਵੀ ਪੜ੍ਹੋ- ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ 'ਹੈਟ੍ਰਿਕ'
ਸੁਨੀਲ ਦੀ ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਚੋਣ ਲੜੀ ਅਤੇ ਜਿੱਤੀ। ਸੁਲੀਨ ਦੇ ਪਿਤਾ ਸਤਪਾਲ ਸਾਂਗਵਾਨ ਮੰਤਰੀ ਰਹਿ ਚੁੱਕੇ ਹਨ ਅਤੇ ਇਸੇ ਸੀਟ ਤੋਂ ਦੋ ਵਾਰ ਵਿਧਾਇਕ ਵੀ। ਇਸ ਸੀਟ 'ਤੇ ਭਾਜਪਾ ਨੂੰ ਵੀ ਪਹਿਲੀ ਵਾਰ ਹੀ ਜਿੱਤ ਹਾਸਲ ਹੋਈ ਹੈ। ਸਾਲ 2014 ਵਿਚ ਇਸ ਸੀਟ 'ਤੇ ਆਜ਼ਾਦ ਉਮੀਦਵਾਰ ਸੋਮਵੀਰ ਸਾਂਗਵਾਨ ਨੇ ਜਿੱਤ ਹਾਸਲ ਕੀਤੀ ਸੀ। ਸਾਲ 2009 'ਚ ਇਨੈਲੋ ਦੇ ਰਾਜਦੀਪ ਫੋਗਟ ਨੇ ਦਾਦਰੀ ਸੀਟ ਤੋਂ ਚੋਣ ਜਿੱਤੀ ਸੀ। ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ 'ਚੋਂ 48 ਸੀਟ 'ਤੇ ਵੱਡੀ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ! 10 ਤੋਂ 14 ਅਕਤੂਬਰ ਤੱਕ ਬੈਂਕ, ਸਕੂਲ ਤੇ ਕਾਲਜ 'ਚ ਛੁੱਟੀਆਂ
ਪਿਛਲੇ ਹਫ਼ਤੇ ਗੁਰਮੀਤ ਰਾਮ ਰਹੀਮ ਹਰਿਆਣਾ ਸਰਕਾਰ ਤੋਂ 20 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਰਾਮ ਰਹੀਮ ਆਪਣੀਆਂ ਦੋ ਪੈਰੋਕਾਰਾਂ ਨਾਲ ਜਬਰ-ਜ਼ਿਨਾਹ ਦੇ ਦੋਸ਼ ਵਿਚ 2017 ਤੋਂ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 'ਚ 2002 'ਚ ਇਕ ਪੱਤਰਕਾਰ ਦੇ ਕਤਲ ਦੇ ਮਾਮਲੇ ਵਿਚ ਵੀ ਦੋਸ਼ੀ ਠਹਿਰਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8