ਬਰਡ ਫਲੂ ਦਾ ਖ਼ੌਫ਼, ਹਰਿਆਣਾ ਦੇ ਪੰਚਕੂਲਾ ''ਚ ਮਾਰੇ ਜਾਣਗੇ ਡੇਢ ਲੱਖ ਤੋਂ ਵੱਧ ਪੰਛੀ

01/08/2021 6:26:17 PM

ਹਰਿਆਣਾ- ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਚਕੂਲਾ ਦੇ ਕੁਝ ਪੋਲਟਰੀ ਨਮੂਨਿਆਂ ਦੇ ਏਵੀਅਨ ਫਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਕਰ ਕੇ ਉੱਥੇ 1.60 ਲੱਖ ਤੋਂ ਵੱਧ ਪੰਛੀਆਂ ਨੂੰ ਮਾਰਿਆ ਜਾਵੇਗਾ। ਦਲਾਲ ਨੇ ਕਿਹਾ,''ਪੰਚਕੂਲਾ ਦੇ ਰਾਏਪੁਰੀ ਰਾਣੀ ਬਲਾਕ 'ਚ ਸਿਧਾਰਥ ਪੋਲਟਰੀ ਫਾਰਮ ਦੇ 5 ਨਮੂਨੇ ਜਾਂਚ 'ਚ ਏਵੀਅਨ ਫਲੂ ਦੇ 'ਐੱਚ5ਐੱਨ8 ਸਟੇਨ' ਨਾਲ ਪੀੜਤ ਪਾਏ ਗਏ। ਇਹ ਇੰਫਲੂਐਂਜਾ ਵਾਇਰਸ ਹੈ।'' ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਪੰਚਕੂਲਾ ਦੇ ਨੇਚਰ ਪੋਲਟਰੀ ਫਾਰਮ ਦੇ ਕੁਝ ਪੰਛੀਆਂ ਦੇ ਨਮੂਨਿਆਂ 'ਚ ਵੀ ਇਨਫੈਕਸ਼ਨ ਦੀ ਪੁਸ਼ਟੀ ਹੋਈ। ਇਹ ਨਮੂਨੇ ਭੋਪਾਲ ਦੀ ਪ੍ਰਯੋਗਸ਼ਾਲਾ 'ਚ ਭੇਜੇ ਗਏ ਸਨ ਅਤੇ ਉਨ੍ਹਾਂ ਦੀ ਰਿਪੋਰਟ ਹੁਣ ਆ ਚੁਕੀ ਹੈ।

ਮੰਤਰੀ ਨੇ ਕਿਹਾ ਕਿ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਸ ਕਿਸੇ ਫਾਰਮ ਦੇ ਪੰਛੀ ਇਨਫੈਕਟਡ ਪਾਏ ਜਾਂਦੇ ਹਨ, ਉਸ ਦੇ ਇਕ ਕਿਲੋਮੀਟਰ ਦੇ ਦਾਇਰੇ 'ਚ ਫਾਰਮਾਂ ਦੇ ਪੰਛੀਆਂ ਨੂੰ ਮਾਰ ਦਿੱਤਾ ਜਾਣਾ ਹੈ। ਉਸ ਦੇ ਅਨੁਸਾਰ ਪੰਚਕੂਲਾ 'ਚ 5 ਪੋਲਟਰੀ ਫਾਰਮਾਂ ਦੇ ਕਰੀਬ 1.66 ਲੱਖ ਪੰਛੀਆਂ ਨੂੰ ਮਾਰਨਾ ਪਵੇਗਾ। ਦਲਾਲ ਨੇ ਕਿਹਾ ਕਿ ਇਨ੍ਹਾਂ ਫਾਰਮਾਂ ਦੇ ਕਰਮੀਆਂ ਨੂੰ ਵੀ ਸਿਹਤ ਵਿਭਾਗ ਵਲੋਂ ਜਾਂਚਿਆ ਜਾਵੇਗਾ ਅਤੇ ਉਨ੍ਹਾਂ ਨੂੰ ਵਾਇਰਸ ਵਿਰੋਧੀ ਦਵਾਈ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕੁਝ ਫਾਰਮਾਂ 'ਤੇ ਪਿਛਲੇ ਕੁਝ ਦਿਨਾਂ 'ਚ 4 ਲੱਖ ਤੋਂ ਵੱਧ ਪੰਛੀ ਮਰ ਚੁਕੇ ਹਨ।


DIsha

Content Editor

Related News