ਭਿਵਾਨੀ : ਟੋਲ ਪਲਾਜ਼ਾ ''ਤੇ ਧਰਨਾ ਦੇ ਰਹੇ 170 ਕਿਸਾਨਾਂ ਦਾ ਟੀਕਾਕਰਨ ਕੀਤਾ ਗਿਆ

Saturday, May 22, 2021 - 06:48 PM (IST)

ਭਿਵਾਨੀ- ਹਰਿਆਣਾ ਦੇ ਭਿਵਾਨੀ 'ਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਤਲਾਨਾ ਟੋਲ ਪਲਾਜ਼ਾ 'ਤੇ ਧਰਨਾ ਦੇ ਰਹੇ 170 ਕਿਸਾਨਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ। ਡਿਪਟੀ ਕਮਿਸ਼ਨਰ ਜੈਬੀਰ ਸਿੰਘ ਆਰੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਅਤੇ ਕੋਰੋਨਾ ਟੀਕਾਕਰਨ ਦੇ ਨੋਡਲ ਅਧਿਕਾਰੀ ਰਾਜੀਵ ਪ੍ਰਸਾਦ ਦੀਆਂ ਕੋਸ਼ਿਸ਼ਾਂ ਨਾਲ ਕਿਤਲਾਨਾ ਟੋਲ ਪਲਾਜ਼ਾ 'ਤੇ ਧਰਨਾ ਦੇ ਰਹੇ ਸਾਰੇ ਕਿਸਾਨਾਂ ਦੇ ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ, ਜਿਸ 'ਚ 2 ਕਿਸਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ।

ਦੋਵੇਂ ਕਿਸਾਨ ਘਰੇਲੂ ਇਕਾਂਤਵਾਸ 'ਚ ਚੱਲੇ ਗਏ ਸਨ। ਆਰੀਆ ਨੇ ਕਿਹਾ ਕਿ ਇਸ ਤੋਂ ਬਾਅਦ ਸਾਰੇ ਕਿਸਾਨਾਂ ਨੇ ਮਿਲ ਕੇ ਕੋਰੋਨਾ ਟੀਕਾ ਲਗਾਉਣ ਦਾ ਫ਼ੈਸਲਾ ਲਿਆ। ਸ਼ੁਰੂ 'ਚ ਕੁਝ ਕਿਸਾਨ ਇਸ ਟੀਕਾਕਰਨ ਦਾ ਵਿਰੋਧ ਕਰ ਰਹੇ ਸਨ ਪਰ ਨੋਡਲ ਅਧਿਕਾਰੀ ਦੇ ਸਮਝਾਉਣ ਅਤੇ ਕੋਰੋਨਾ ਮਹਾਮਾਰੀ ਦੀ ਗੰਭੀਰਤਾ ਦੇ ਪ੍ਰਤੀ ਜਾਗਰੂਕ ਕਰਨ 'ਤੇ ਉਹ ਟੀਕਾਕਰਨ ਲਈ ਤਿਆਰ ਹੋ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੇ ਇਸ ਫ਼ੈਸਲੇ ਦਾ ਪ੍ਰਸ਼ਾਸਨ ਸਵਾਗਤ ਕਰਦਾ ਹੈ ਅਤੇ ਹੋਰ ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਵੀ ਟੀਕਾਕਰਨ ਜ਼ਰੂਰ ਕਰਵਾਉਣ।


DIsha

Content Editor

Related News