ਹਰਿਆਣਾ ''ਚ ਇਕ ਬੈਂਕ ਮੈਨੇਜਰ ਤੇ ਡਾਕਟਰ ਸਮੇਤ 7 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ

Saturday, Jun 06, 2020 - 04:28 PM (IST)

ਹਰਿਆਣਾ ''ਚ ਇਕ ਬੈਂਕ ਮੈਨੇਜਰ ਤੇ ਡਾਕਟਰ ਸਮੇਤ 7 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ

ਭਿਵਾਨੀ- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਕੋਰੋਨਾ ਪਾਜ਼ੀਟਿਵ ਦੇ 7 ਮਾਮਲੇ ਆਏ, ਇਨ੍ਹਾਂ 'ਚੋਂ ਇਕ ਬੈਂਕ ਪ੍ਰਬੰਧਕ ਅਤੇ ਇਕ ਦੰਦਾਂ ਦਾ ਡਾਕਟਰ ਸ਼ਾਮਲ ਹਨ। ਸਿਵਲ ਸਰਜਨ ਡਾਕਟਰ ਜਿਤੇਂਦਰ ਕਾਦਯਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ 7 ਲੋਕਾਂ 'ਚ 2 ਦੀ ਕੋਰੋਨਾ ਰਿਪੋਰਟ ਮੁੜ ਪਾਜ਼ੀਟਿਵ ਆਈ ਹੈ। ਸ਼ਨੀਵਾਰ ਨੂੰ ਆਏ ਕੋਰੋਨਾ ਪਾਜ਼ੀਟਿਵ 'ਚੋਂ ਇਕ ਕ੍ਰਿਸ਼ਨਾ ਕਾਲੋਨੀ ਤੋਂ ਇਕ ਨਾਥੂਵਾਸ ਪਿੰਡ ਤੋਂ, ਇਕ ਚਾਂਗ ਪਿੰਡ ਤੋਂ ਇਕ ਪ੍ਰੇਮ ਨਗਰ ਪਿੰਡ ਅਤੇ ਇਕ ਆਦਰਸ਼ ਨਗਰ ਤੋਂ ਹੈ।

ਵੀਰਵਾਰ ਨੂੰ ਜ਼ਿਲ੍ਹੇ ਤੋਂ 140 ਸੈਂਪਲ ਲਏ ਜਾ ਚੁਕੇ ਹਨ। ਹੁਣ ਜ਼ਿਲ੍ਹੇ 'ਚ ਕੁੱਲ 52 ਕੋਰੋਨਾ ਸਰਗਰਮ ਮਾਮਲੇ ਹਨ। ਉਨ੍ਹਾਂ ਦੱਸਿਆ ਕਿ ਬੈਂਕ ਪ੍ਰਬੰਧਕ ਕ੍ਰਿਸ਼ਨਾ ਕਾਲੋਨੀ ਤੋਂ ਹੈ ਇਹ 15 ਦਿਨ ਪਹਿਲਾਂ ਆਪਣੇ ਪਰਿਵਾਰਵਾਲਿਆਂ ਨੂੰ ਮਿਲਣ ਦਿੱਲੀ ਗਿਆ ਸੀ ਅਤੇ ਇਸ ਨੂੰ 5 ਦਿਨਾਂ ਤੋਂ ਉਸ ਨੂੰ ਗਲੇ 'ਚ ਪਰੇਸ਼ਾਨੀ ਸੀ। ਭਿਵਾਨੀ ਦੇ ਸੈਕਟਰ 13 ਵਾਸੀ ਅਤੇ ਜਨਤਾ ਸਿਹਤ ਕੇਂਦਰ ਚਾਂਗ 'ਚ ਦੰਦਾਂ ਦੇ ਡਾਕਟਰ ਨੇ 3 ਜੂਨ ਨੂੰ ਕੋਰੋਨਾ ਜਾਂਚ ਕਰਵਾਈ ਸੀ, ਜੋ ਪਾਜ਼ੀਟਿਵ ਆਈ ਹੈ। ਸ਼ੁੱਕਰਵਾਰ ਤੱਕ ਭੇਜੇ ਗਏ ਸੈਂਪਲ 'ਚੋਂ 207 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।


author

DIsha

Content Editor

Related News