ਕਰਨਾਲ : 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਹੋਈ ਮੌਤ

11/04/2019 10:13:39 AM

ਕਰਨਾਲ— ਹਰਿਆਣਾ 'ਚ ਕਰਨਾਲ ਦੇ ਹਰਿਸਿੰਘ ਪੁਰਾ ਪਿੰਡ 'ਚ 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 5 ਸਾਲ ਦੀ ਬੱਚੀ ਸ਼ਿਵਾਨੀ ਦੀ ਮੌਤ ਹੋ ਗਈ। ਸ਼ਿਵਾਨੀ ਨੂੰ 18 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਸੀ। ਸ਼ਿਵਾਨੀ ਨੂੰ ਬੋਰਵੈੱਲ 'ਚੋਂ ਕੱਢਣ ਤੋਂ ਬਾਅਦ ਕਲਪਣਾ ਚਾਵਲਾ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਐਤਵਾਰ ਦੁਪਹਿਰ ਬੱਚੀ ਘਰ ਦੇ ਬਾਹਰ ਖੇਡਦੇ-ਖੇਡਦੇ ਅਚਾਨਕ ਇਸ ਬੋਰਵੈੱਲ 'ਚ ਡਿੱਗ ਗਈ। ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਅਤੇ ਐੱਨ.ਡੀ.ਆਰ.ਐੱਫ. ਦੀ ਸਪੈਸ਼ਲ ਟੀਮ ਮੌਕੇ 'ਤੇ ਪੁੱਜੀਆਂ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਸੀ।PunjabKesari18 ਘੰਟਿਆਂ ਬਾਅਦ ਕੱਢਿਆ ਗਿਆ ਬਾਹਰ
ਪੁਲਸ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਨੇ 18 ਘੰਟਿਆਂ ਦੀ ਮਿਹਨਤ ਤੋਂ ਬਾਅਦ ਬੱਚੀ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ। ਦੱਸਣਯੋਗ ਹੈ ਕਿ ਹਰਿਸਿੰਘ ਪੁਰਾ ਪਿੰਡ 'ਚ ਐਤਵਾਰ ਦੁਪਹਿਰ 3 ਵਜੇ ਇਕ 5 ਸਾਲਾ ਬੱਚੀ ਖੇਡਦੇ ਸਮੇਂ ਘਰ ਕੋਲ ਖੁੱਲ੍ਹੇ ਪਏ ਕਰੀਬ 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ ਸੀ।

ਵੀਡੀਓ ਰਿਕਾਰਡਿੰਗ ਰਾਹੀਂ ਪਤਾ ਲੱਗਾ ਬੱਚੀ ਬੋਰਵੈੱਲ 'ਚ ਹੈ
ਕਈ ਘੰਟਿਆਂ ਦੀ ਤਲਾਸ਼ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਬੱਚੀ ਬੋਰਵੈੱਲ 'ਚ ਡਿੱਗੀ ਹੋਈ ਹੈ। ਇਸ ਸੂਚਨਾ 'ਤੇ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਬੋਰਵੈੱਲ 'ਚ ਮੋਬਾਇਲ ਸੁੱਟ ਕੇ ਵੀਡੀਓ ਰਿਕਾਰਡਿੰਗ ਕੀਤੀ, ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਬੱਚੀ ਬੋਰਵੈੱਲ 'ਚ ਡਿੱਗੀ ਹੋਈ ਹੈ।

ਇਸ ਤਰ੍ਹਾਂ ਸੀ ਬੱਚੀ ਦੀ ਹਾਲਤ
ਪੁਲਸ ਅਨੁਸਾਰ ਜਦੋਂ ਬੱਚੀ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਰੀਰ 'ਚ ਕੋਈ ਹਰਕਤ ਨਹੀਂ ਸੀ। ਫਿਲਹਾਲ ਬੱਚੀ ਨੂੰ ਕਲਪਣਾ ਚਾਵਲਾ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਬੱਚੀ ਦੇ ਹਾਲਾਤ ਬਾਰੇ ਪਤਾ ਲੱਗ ਸਕੇਗਾ।


DIsha

Content Editor

Related News