20 ਨਵੰਬਰ ਤੋਂ ਸ਼ੁਰੂ ਹੋਵੇਗਾ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ, ਅਨਿਲ ਵਿਜ ਨੇ ਕਿਹਾ- ਮੈਨੂੰ ਲਗਾਓ ਪਹਿਲਾ ਟੀਕਾ

Wednesday, Nov 18, 2020 - 02:01 PM (IST)

ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਵਾਇਰਸ ਦੀ ਵੈਕਸੀਨ 'ਕੋਵੈਕਸੀਨ' ਦੇ ਤੀਜੇ ਪੜਾਅ ਦੇ ਟ੍ਰਾਇਲ ਲਈ ਵਲੰਟੀਅਰ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਭਾਰਤ ਬਾਇਓਟੇਕ ਦੀ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਹਰਿਆਣਾ 'ਚ 20 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵਿਜ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ ਹਰਿਆਣਾ 'ਚ ਭਾਰਤ ਬਾਇਓਟੇਕ 20 ਨਵੰਬਰ ਤੋਂ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਕਰ ਰਿਹਾ ਹੈ। ਮੈਂ ਵਲੰਟੀਅਰ ਬਣਨ ਅਤੇ ਖ਼ੁਦ ਨੂੰ ਟੀਕਾ ਦਿੱਤੇ ਜਾਣ ਲਈ ਕਿਹਾ ਹੈ।

PunjabKesari

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਭਾਰਤ ਬਾਇਓਟੇਕ ਅਤੇ ਭਾਰਤੀ ਮੈਡੀਕੋਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਮਿਲ ਕੇ ਤਿਆਰ ਕਰ ਰਹੇ ਹਨ। ਫਿਲਹਾਲ ਇਸ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਭਾਰਤ ਬਾਇਓਟੇਕ ਦੀ ਵੈਕਸੀਨ ਕੋਵੈਕਸੀਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਸਭ ਕੁਝ ਸਹੀ ਰਿਹਾ ਤਾਂ ਉਮੀਦ ਹੈ ਕਿ ਟੀਕਾ ਅਗਲੇ ਸਾਲ ਦੀ ਸ਼ੁਰੂਆਤ 'ਚ ਆ ਸਕਦਾ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ! ਵਿਧਵਾ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਕੱਟ ਦਿੱਤੀ ਜੀਭ ਤੇ ਨੱਕ


DIsha

Content Editor

Related News